ਪੁਠਾ ਦਾਤਰ ਮਾਰ ਕੇ ਲੁਟੇਰਿਆਂ ਨੇ ਕਰੀਬ ਸੱਤ ਹਜ਼ਾਰ ਰੁਪਏ ਤੇ ਟੱਚ ਮੋਬਾਇਲ ਲੁੱਟਿਆਂ

ਫੋਟੋ ਕੈਪਸਨ:- ਲੁੱਟ ਦਾ ਸ਼ਿਕਾਰ ਹੋਇਆ ਪੀੜਤ ਬਲਵਿੰਦਰ ਸਿੰਘ ਹੋਈ ਵਾਰਦਾਤ ਬਾਰੇ ਜਾਣਕਾਰੀ ਦਿੰਦੇ ਹੋਏ।

ਮਹਿਤਪੁਰ (ਸੁਖਵਿੰਦਰ ਸਿੰਘ ਖਿੰੰਡਾ ) (ਸਮਾਜ ਵੀਕਲੀ)- ਬਲਵਿੰਦਰ ਸਿੰਘ ਪੁੱਤਰ ਜਗਤ ਸਿੰਘ ਵਾਸੀ ਪੱਤੀ ਝੁੱਗੀਆਂ ਮਹਿਤਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ ਸਕੂਟਰੀ ਤੇ ਮਹਿਤਪੁਰ ਤੋਂ ਪਿੰਡ ਝੁੱਗੀਆਂ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਮਹਿਤਪੁਰ ਵੱਲੋਂ ਇਕ ਪਲਸਰ ਮੋਟਰਸਾਈਕਲ ਤੇ ਸਵਾਰ ਤਿੰਨ ਲੁਟੇਰੇ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਇਨ੍ਹਾਂ ਨੇ ਆਪਣਾ ਮੋਟਰਸਾਈਕਲ ਮੇਰੀ ਸਕੂਟਰੀ ਅੱਗੇ ਲਾ ਕੇ ਮੈਨੂੰ ਘੇਰ ਲਿਆ ਤੇ ਇਕ ਲੁਟੇਰੇ ਨੇ ਮੈਨੂੰ ਜੱਫਾ ਮਾਰ ਲਿਆ ਤੇ ਦੂਸਰੇ ਨੇ ਮੋਟਰਸਾਈਕਲ ਤੋਂ ਉਤਰ ਕੇ ਮੇਰੇ ਖੱਬੇ ਮੋਢੇ ਤੇ ਪੁਠਾ ਦਾਤਰ ਮਾਰਿਆ ਤੇ ਮੇਰੀ ਜੇਬ ਵਿੱਚੋਂ ਟੱਚ ਮੋਬਾਇਲ ਕੀਮਤ ਕਰੀਬਨ 12000 ਅਤੇ ਮੇਰੀ ਕਮੀਜ਼ ਦੀ ਜੇਬ ਪਾੜ ਕੇ ਕਰੀਬਨ 7000 ਹਜ਼ਾਰ ਰੁਪਏ ਕੱਢ ਕੇ ਤਿੰਨੇਂ ਲੁਟੇਰੇ ਮੋਟਰਸਾਈਕਲ ਤੇ ਪਿੰਡ ਬਾਲੋਕੀ ਵੱਲ ਫ਼ਰਾਰ ਹੋ ਗਏ। ਪੀੜਤ ਬਲਵਿੰਦਰ ਸਿੰਘ ਨੇ ਦੱਸਿਆ ਆਏ ਦਿਨ ਲੁਟੇਰਿਆਂ ਹੱਥੋਂ ਰਾਹਗੀਰਾਂ ਨੂੰ ਲੁੱਟਣਾ ਆਮ ਕਿੱਸਾ ਬਣ ਗਿਆ ਹੈ। ਇਸ ਲੁੱਟ ਬਾਬਤ ਵੀ ਪੁਲਿਸ ਰਿਪੋਰਟ ਕਰਵਾ ਦਿੱਤੀ ਹੈ ਉਮੀਦ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਠੇਕਾ ਅਧਾਰ ਮੁਲਾਜ਼ਮਾਂ ਨੇ ਧਰਨਾ ਮਾਰਕੇ ਦਿੱਤਾ ਈ, ਓ, ਨੂੰ ਮੰਗ ਪੱਤਰ
Next articleਸਕੂਲਾਂ ਵਿੱਚ ਸਾਰੇ ਵਿਿਸ਼ਆਂ ਦੀਆਂ ਪਾਠ ਪੁਸਤਕਾਂ ਇੱਕੋਂ ਸਮੇਂ ਭੇਜਣ ਦੀ ਮੰਗ:-ਝੰਡ