ਠੇਕਾ ਅਧਾਰ ਮੁਲਾਜ਼ਮਾਂ ਨੇ ਧਰਨਾ ਮਾਰਕੇ ਦਿੱਤਾ ਈ, ਓ, ਨੂੰ ਮੰਗ ਪੱਤਰ

ਫੋਟੋ ਕੈਪਸਨ:- ਨਗਰ ਪੰਚਾਇਤ ਮਹਿਤਪੁਰ ਦੇ ਠੇਕਾ ਅਧਾਰ ਮੁਲਾਜ਼ਮ ਦਿੱਤੇ ਧਰਨੇ ਦੋਰਾਨ ਇਨਸਾਨ ਲਈ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਮਹਿਤਪੁਰ ਨੂੰ ਮੰਗ ਪੱਤਰ ਦੇਣ ਜਾਂਦੇ ਹੋਏ।

ਮਹਿਤਪੁਰ (ਸੁਖਵਿੰਦਰ ਸਿੰਘ ਖਿੰੰਡਾ) (ਸਮਾਜ ਵੀਕਲੀ)- ਕੁਝ ਦਿਨ ਪਹਿਲਾਂ ਵਾਰਡ ਨੰਬਰ 10 ਦੇ ਐਮ ਸੀ ਸਰਤਾਜ ਸਿੰਘ ਬਾਜਵਾ ਨੇ ਸਮਰਥਕਾਂ ਨਾਲ ਨਗਰ ਪੰਚਾਇਤ ਮਹਿਤਪੁਰ ਵਿਚ ਧਰਨਾ ਲਾ ਕੇ ਠੇਕਾ ਅਧਾਰ ਮੁਲਾਜ਼ਮਾਂ ਤੇ ਡਿਊਟੀ ਦੌਰਾਨ ਕੁਤਾਹੀ ਵਰਤਣ ਤੇ ਸਰਕਾਰੀ ਮਿਸ਼ੀਨਰੀ ਦਾ ਦੁਰਪ੍ਰਯੋਗ ਕਰਨ ਲਈ ਮੰਗ ਪੱਤਰ ਦਿੱਤਾ ਸੀ ਅੱਜ ਉਸੇ ਕੜੀ ਤਹਿਤ ਜਿਨਾਂ ਠੇਕਾ ਅਧਾਰ ਮੁਲਾਜ਼ਮਾਂ ਤੇ ਇਲਜਾਮ ਲਗਾਏ ਸਨ ਉਨ੍ਹਾਂ ਨੇ ਆਪਣੇ ਸੈਂਕੜੇ ਸਮਰਥਕਾਂ ਨਾਲ ਨਗਰ ਪੰਚਾਇਤ ਮਹਿਤਪੁਰ ਵਿਚ ਧਰਨਾ ਦਿੱਤਾ ਇਸ ਧਰਨੇ ਵਿਚ ਅਲੱਗ ਅਲੱਗ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਵੀ ਸ਼ਿਰਕਤ ਕੀਤੀ।

ਧਰਨਾ ਦੇ ਰਹੇ ਠੇਕਾ ਅਧਾਰ ਮੁਲਾਜ਼ਮਾਂ ਨੇ ਇਕ ਮੰਗ ਪੱਤਰ ਨਗਰ ਪੰਚਾਇਤ ਮਹਿਤਪੁਰ ਦੇ ਕਾਰਜ ਸਾਧਕ ਅਫਸਰ ਨੂੰ ਸੋਂਪਿਆ ਜਿਸ ਵਿੱਚ ਉਨ੍ਹਾਂ ਸਪਸ਼ਟੀਕਰਨ ਦਿੰਦਿਆਂ ਦੱਸਿਆ ਕਿ ਅਸੀਂ ਉਹ ਮੁਲਾਜ਼ਮ ਹਾਂ ਜਿਨ੍ਹਾਂ ਨੇ ਕਰੋਨਾ ਕਾਲ ਦੋਰਾਨ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਉਨ੍ਹਾਂ ਕਿਹਾ ਐਮ ਸੀ ਸਰਤਾਜ ਸਿੰਘ ਵੱਲੋਂ ਜੋ ਇਲਜ਼ਾਮ ਲਗਾਇਆ ਗਿਆ ਤੇ ਵੀਡੀਓ ਬਣਾਈ ਗਈ ਉਸ ਲਈ ਮੁਲਾਜ਼ਮਾਂ ਨੇ ਗਲਤੀ ਸਵੀਕਾਰ ਕਰਦਿਆਂ ਮੁਆਫੀ ਮੰਗ ਲਈ ਹੈ। ਪਰ ਐਮ ਸੀ ਸਰਤਾਜ ਸਿੰਘ ਬਾਜਵਾ ਠੇਕਾ ਅਧਾਰ ਮੁਲਾਜ਼ਮਾਂ ਨੂੰ ਨੋਕਰੀ ਤੋਂ ਕਢਵਾਉਣ ਲਈ ਅੜੇ ਹੋਏ ਹਨ। ਉਨ੍ਹਾਂ ਕਿਹਾ ਜਿਹੜੀਆਂ ਟਾਇਲ ਇੱਟਾ ਬਾਰੇ ਵੀਡੀਓ ਵਾਇਰਲ ਹੋਈ ਹੈ ਉਹ ਪੰਚਾਇਤ ਦੀਆਂ ਨਹੀਂ ਹਨ। ਤੇ ਇਹ ਇੱਟਾ ਬਾਲਕ ਨਾਥ ਦੇ ਮੰਦਰ ਦੇ ਫ਼ਰਸ਼ ਤੇ ਲਗਾਈਆਂ ਗਈਆਂ ਹਨ ।

ਪ੍ਰਦਰਸ਼ਨ ਕਾਰੀ ਮਜ਼ਦੂਰਾਂ ਨੇ ਕਿਹਾ ਐਮ ਸੀ ਸਰਤਾਜ ਸਿੰਘ ਦੇ ਕਹਿਣ ਤੇ ਇਕ ਤਰਫ਼ਾਂ ਫੈਸਲਾ ਨਾ ਕੀਤਾ ਜਾਵੇ । ਜੇਕਰ ਦਬਾਅ ਹੇਠ ਆ ਕੇ ਇਕ ਤਰਫਾ ਫੈਸਲਾ ਕੀਤਾ ਗਿਆ ਤਾਂ ਮਜ਼ਦੂਰ ਜਥੇਬੰਦੀਆਂ ਅਗਲੇ ਸੰਘਰਸ਼ ਲਈ ਮਜਬੂਰ ਹੋਣਗੀਆਂ ਤੇ ਇਸ ਦੀ ਜ਼ੁੰਮੇਵਾਰੀ ਪ੍ਰਸ਼ਾਸਨ ਤੇ ਐਮ ਸੀ ਦੀ ਹੋਵੇਗੀ। ਉਧਰ ਐਮ ਸੀ ਸਰਤਾਜ ਸਿੰਘ ਬਾਜਵਾ ਨੇ ਪੱਖ ਰੱਖਦਿਆਂ ਕਿਹਾ ਮੈਂ ਜੋ ਕਿਹਾ ਬਤੋਰ ਸਬੂਤ ਕਿਹਾ ਹੈ ਤੇ ਸਬੂਤ ਨਰਗ ਪੰਚਾਇਤ ਤੇ ਈ, ਓ, ਨੂੰ ਦੇ ਦਿੱਤਾ ਹੈ ਇਸ ਸਬੰਧੀ ਫ਼ੈਸਲਾ ਸੰਬੰਧਿਤ ਅਫਸਰ ਨੇ ਕਰਨਾ ਹੈ। ਇਸ ਮੌਕੇ ਕੁਲਵਿੰਦਰ ਸਿੰਘ, ਓਮ ਪ੍ਰਕਾਸ਼, ਅਮਨ , ਬਲਬੀਰ, ਸੁਜਾਨ, ਅਸ਼ੋਕ ਚੋਹਾਨ, ਕਾਲੀ , ਵਿਜੈ ਕੁਮਾਰ, ਬਸੰਬਰ, ਗੁਰਨਾਮ ਸਿੰਘ, ਚਰਨਜੀਤ ਸਿੰਘ, ਹਰੀਪਾਲ, ਅਮਨ, ਪਰਮਜੀਤ ਸਿੰਘ, ਰਵੀ, ਰਵਿੰਦਰ ਗਿੱਲ, ਜਸਵਿੰਦਰ ਸਿੰਘ, ਸੁਨੀਤਾ, ਰਾਜਦੀਪ ਕੌਰ, ਸੰਦੀਪ, ਸੁਸ਼ੀਲ ਕੁਮਾਰ ਆਦਿ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਸਿਰ ਕਰਜ਼ ਨੂੰ ਉਤਾਰਨ ਲਈ ਪ੍ਰਵਾਸੀ ਪੰਜਾਬੀ ਆਪ ਸਰਕਾਰ ਦਾ ਪੂਰਾ ਸਾਥ ਦੇਣਗੇ – ਹਰਪ੍ਰੀਤ ਹੈਰੀ ਆਪ ਯੂ ਕੇ
Next articleਪੁਠਾ ਦਾਤਰ ਮਾਰ ਕੇ ਲੁਟੇਰਿਆਂ ਨੇ ਕਰੀਬ ਸੱਤ ਹਜ਼ਾਰ ਰੁਪਏ ਤੇ ਟੱਚ ਮੋਬਾਇਲ ਲੁੱਟਿਆਂ