ਸਿਰਸਾ (ਸਮਾਜ ਵੀਕਲੀ) (ਸਤੀਸ਼ ਬਾਂਸਲ) :ਅਗਰਵਾਲ ਵੈਸ਼ ਸਮਾਜ ਹਰਿਆਣਾ ਮੀਡੀਆ ਤਾਲਮੇਲ ਕਮੇਟੀ ਦੀ ਇੱਕ ਅਹਿਮ ਮੀਟਿੰਗ 17 ਅਪ੍ਰੈਲ ਨੂੰ ਕਰਨਾਲ ਦੇ ਗੋਲਡਨ ਰਿਜੋਰਟ ਵਿੱਚ ਹੋਵੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਅਗਰਵਾਲ ਵੈਸ਼ ਸਮਾਜ ਹਰਿਆਣਾ ਮੀਡੀਆ ਤਾਲਮੇਲ ਕਮੇਟੀ ਦੇ ਚੇਅਰਮੈਨ ਹਰੀ ਓਮ ਮਿੱਤਲ ਭਾਲੀ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਮੀਟਿੰਗ ਵਿੱਚ ਅਗਰਵਾਲ ਵੈਸ਼ ਸਮਾਜ ਦੇ ਸੂਬਾ ਪ੍ਰਧਾਨ ਅਸ਼ੋਕ ਬੁਵਾਨੀਵਾਲਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਅਗਰਵਾਲ ਵੈਸ਼ ਸਮਾਜ ਹਰਿਆਣਾ ਮੀਡੀਆ ਤਾਲਮੇਲ ਕਮੇਟੀ ਦੀ ਇਸ ਰਾਜ ਪੱਧਰੀ ਮੀਟਿੰਗ ਵਿਚ ਸਾਰੇ ਮੈਂਬਰਾਂ ਦੀ ਜਾਣ-ਪਛਾਣ ਦੇ ਨਾਲ ਭਵਿੱਖ ਦੀ ਰਣਨੀਤੀ ‘ਤੇ ਚਰਚਾ ਕੀਤੀ ਜਾਵੇਗੀ।ਇਸ ਮੀਟਿੰਗ ਵਿਚ ਸੰਗਠਨ ਅਤੇ ਮੀਡੀਆ ਵਿਚ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਸੋਸ਼ਲ ਮੀਡੀਆ ਅਤੇ ਆਈਟੀ ਸੈੱਲ ਦੇ ਸੂਬਾ ਕੋਆਰਡੀਨੇਟਰ ਪੰਕਜ ਕਸੇਰਾ, ਸੂਬਾਈ ਪ੍ਰਚਾਰ ਸਕੱਤਰ ਰਾਜੀਵ ਗਰਗ, ਸੂਬਾਈ ਬੁਲਾਰੇ ਸੁਮਿਤ ਗਰਗ ਹਿੰਦੁਸਤਾਨੀ, ਧਰਮਵੀਰ ਗਰਗ ਕੈਥਲ, ਸੁਸ਼ੀਲ ਬਾਂਸਲ ਫਤਿਹਾਬਾਦ, ਉਮੇਸ਼ ਗਰਗ ਗੁਰੂਗ੍ਰਾਮ ਆਦਿ ਸ਼ਿਰਕਤ ਕਰਨਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly