(ਸਮਾਜ ਵੀਕਲੀ)
ਵੱਗਦੇ ਦਰਿਆਵਾਂ ਦੇ ਹਾਣੀ ਹਾਂ,
ਨਹੀਂ ਰੁੱਕਣਾ ਜਾਣਦੇ।
ਅਸੀਂ ਪਾਂਧੀ ਉਹਨਾਂ ਥਾਵਾਂ ਦੇ,
ਜੋ ਬੱਸ ਚੱਲਣਾ ਜਾਣਦੇ।
ਵੱਗਦੇ ਦਰਿਆਵਾਂ…..
ਸਾਨੂੰ ਐਵੇਂ ਨਾ ਰੋਕੀਂ ਕਿੱਧਰੇ,
ਕੋਈ ਫਾਇਦਾ ਨਹੀਂ ਹੋਣਾ।
ਜੇ ਰੋੜੇ ਰਾਹ ਵਿੱਚ ਰੱਖੇਗਾਂ,
ਉਹਨਾਂ ਠੋਕਰ ਖਾ ਰੋਣਾ।
ਏਸ ਤੋਂ ਚੰਗਾ ਪੱਥਰ ਦਿਲ ਤੇ,
ਖੁਦ ਰੱਖਣਾ ਜਾਣਦੇ।
ਵੱਗਦੇ ਦਰਿਆਵਾਂ…..
ਦਿਲ ਵਿੱਚ ਹੰਝੂਆਂ ਦਾ,
ਤੂੰ ਹਿਸਾਬ ਨਾ ਰੱਖੀਂ।
ਵਿੱਛੜ ਗਿਆ ਦੇ ਦਰਦਾਂ ਦਾ,
ਅਹਿਸਾਸ ਵੀ ਨਾ ਪਰਖ਼ੀਂ।
ਆਤਸ਼ ਦੇ ਸਮੁੰਦਰ ਵਿੱਚ,
ਅਸੀਂ ਭੱਖਣਾ ਜਾਣਦੇ।
ਵੱਗਦੇ ਦਰਿਆਵਾਂ…..
ਪਿਆਰ ਵਫਾ ਤੇ ਕਦਰ ਮੁਹੱਬਤ,
ਤੇਰੇ ਲਈ ਗਹਿਣੇ ਨੇ।
ਜੀਹਦੀ ਦਾਗ਼ ਵਫਾ ਨੂੰ ਲੱਗਾ ਏ,
ਓਹਦੇ ਪੱਲੇ ਤਾਂ ਕੁੱਲ ਰੋਣੇ ਨੇ
ਜਿਹਨਾਂ ਤੂਫ਼ਾਨਾਂ ਦੇ ਨਾਲ਼ ਯਾਰੀ ਲਾਈ,
ਉਹ ਨਹੀਂ ਠੱਲਣਾ ਜਾਣਦੇ।
ਵੱਗਦੇ ਦਰਿਆਵਾਂ ਦੇ ਹਾਣੀ ਹਾਂ,
ਨਹੀਂ ਰੁੱਕਣਾ ਜਾਣਦੇ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly