ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ
ਕਪੂਰਥਲਾ ,(ਕੌੜਾ)– ਬਹੁਜਨ ਸਮਾਜ ਦੀ ਆਵਾਜ਼, ਗਰੀਬ ਮਜਲੂਮਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਅਤੇ ਪੰਜਾਬ ਵਿਧਾਨ ਸਭਾ ਵਿੱਚ ਦੋ ਬਾਰ ਐਮ ਐਲ ਏ ਰਹਿ ਚੁੱਕੇ ਸ਼ਿੰਗਾਰਾ ਰਾਮ ਸਹੂੰਗੜਾ ਜੋ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੀ ਗਹਿਰੀ ਨੀਂਦ ਸੌ ਗਏ ਉਸ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਆਰ.ਸੀ.ਐਫ. ਵਿਖੇ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਆਲ ਇੰਡੀਆ ਐਸ.ਸੀ/ਐਸ.ਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ ਜ਼ੋਨਲ ਪ੍ਰਧਾਨ ਜੀਤ ਸਿੰਘ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਜਨਰਲ ਸਕੱਤਰ ਮਨਜੀਤ ਸਿੰਘ ਕੈਲਾਪੁਰੀਆ ਨੇ ਸਾਂਝੇ ਤੌਰ ਤੇ ਕੀਤੀ। ਸਹੂੰਗੜਾ ਜੀ ਦੇ ਅਕਾਲ ਚਲਾਣੇ ‘ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਅੰਬੇਡਕਰ ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈੰਥਰ ਨੇ ਸੰਹੂਗੜਾ ਜੀ ਦੇ ਸੰਘਰਸ਼ਮਈ ਜੀਵਨ ਤੇ ਮਿਸ਼ਨ ‘ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸਹੂੰਗੜਾ ਜੀ ਆਪਣੇ ਕਾਲਜ ਦੇ ਦਿਨਾਂ ਦੌਰਾਨ ਹੀ ਸਾਹਿਬ ਕਾਂਸ਼ੀ ਰਾਮ ਜੀ ਦੇ ਸੰਪਰਕ ਵਿੱਚ ਆ ਗਏ ਸਨ। ਪੰਜਾਬ ਵਿੱਚ ਬਾਮਸੇਫ, ਡੀਐਸ ਫੋਰ ਅਤੇ ਬਹੁਜਨ ਸਮਾਜ ਪਾਰਟੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਸ਼ੌਕ ਮੇਲੇ ਦੇ ਸਬੰਧ ਵਿੱਚ ਕ੍ਰਿਸ਼ਨ ਲਾਲ ਜੱਸਲ, ਜੀਤ ਸਿੰਘ, ਸੋਹਣ ਬੈਠਾ, ਮਨਜੀਤ ਸਿੰਘ ਕੈਲਾਪੁਰੀਆ, ਨਿਰਵੈਰ ਸਿੰਘ, ਦਲਬਾਰਾ ਸਿੰਘ, ਧਰਮਵੀਰ, ਰਣਜੀਤ ਸਿੰਘ, ਸੁਖਦੇਵ ਸਿੰਘ ਅਤੇ ਜਲੰਧਰ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਬਲਜੀਤ ਸਿੰਘ ਨੇ ਦੱਸਿਆ ਕਿ ਸ਼ਿੰਗਾਰਾ ਰਾਮ ਸਹੂੰਗੜ੍ਹ ਦਲਿਤ ਭਾਈਚਾਰੇ ਦੀ ਨਿਡਰ ਆਵਾਜ਼ ਅਤੇ ਮਹਾਨ ਯੋਧੇ ਸਨ। ਚਾਹੇ ਵਿਧਾਨ ਸਭਾ ਹੋਵੇ ਜਾਂ ਆਮ ਪਬਲਿਕ ਮੀਟਿੰਗਾਂ, ਬਾਬਾ ਸਾਹਿਬ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨੂੰ ਆਪਣੀ ਵਿਦਵਤਾ ਅਤੇ ਤਰਕ ਨਾਲ ਸਮਾਜ ਨੂੰ ਜਾਗਰੂਕ ਕਰਦੇ ਸਨ। ਉਨ੍ਹਾਂ ਨੇ ਬਹੁਜਨ ਦੱਬੇ ਕੁਚਲੇ ਲੋਕਾਂ ਲਈ ਸਮਾਜਿਕ ਅਤੇ ਆਰਥਿਕ ਤਬਦੀਲੀ ਲਈ ਸਾਰੀ ਉਮਰ ਸੰਘਰਸ਼ ਕੀਤਾ। ਕਈ ਵਾਰ ਜੇਲ੍ਹ ਯਾਤਰਾ ਵੀ ਕੀਤੀ। ਅੰਤ ਤੱਕ ਸਮਾਜ ਨੂੰ ਜਾਗਰੂਕ ਕਰਦੇ ਹੋਏ ਉਹ ਇਸ ਦੁਨੀਆਂ ਤੋਂ ਸਦਾ ਲਈ ਤੁਰ ਗਏ। ਸਮਾਜ ਇੱਕ ਹੋਣਹਾਰ ਹੀਰੇ ਅਤੇ ਲੋਕਾਂ ਲਈ ਲੜਨ ਵਾਲੇ ਯੋਧੇ ਤੋਂ ਵਾਂਝਾ ਹੋ ਗਿਆ। ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਬਹੁਜਨ ਸਮਾਜ ਦੇ ਸੰਘਰਸ਼ ਦਾ ਇਤਿਹਾਸ ਲਿਖਿਆ ਜਾਵੇਗੇ ਤਾਂ, ਸਹੂੰਗੜਾ ਸਾਹਿਬ ਦਾ ਨਾਮ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਸਹੂੰਗੜਾ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ਼ੌਕ ਵਿੱਚ ਪੂਰਨ ਸਿੰਘ, ਸੰਤੋਖ ਰਾਮ ਜਨਾਗਲ, ਨਿਰਮਲ ਸਿੰਘ, ਰਵਿੰਦਰ ਕੁਮਾਰ, ਦੇਸ ਰਾਜ, ਸੰਤੋਖ ਸਿੰਘ ਜੱਬੋਵਾਲ, ਸੁਰੇਸ਼ ਚੰਦਰ ਬੋਧ, ਜਸਪਾਲ ਸਿੰਘ ਚੋਹਾਨ, ਪੂਰਨ ਚੰਦ ਬੋਧ, ਹੰਸ ਰਾਜ ਬੂਲਪੁਰ, ਨਰੇਸ਼ ਕੁਮਾਰ, ਸੰਧੂਰਾ ਸਿੰਘ, ਗੁਰਨਾਮ ਸਿੰਘ, ਲੱਖੀ ਬਾਬੂ, ਰਜਿੰਦਰ ਸਿੰਘ ਅਤੇ ਝਲਮਨ ਸਿੰਘ ਆਦਿ ਸ਼ਾਮਿਲ ਹੋਏ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly