ਬਾਪੂ:

ਬਾਪੂ:-
ਉਹ ਭਲਾ ਬੜਾ ਜ਼ਮਾਨਾ ਸੀ।
ਤੂੰ ਨਿੱਕਾ ਓਦੋਂ ਜਵਾਨਾ ਸੀ।
ਨਾ ਘਰ ਕੋਈ ਪਖਾਨਾ ਸੀ।
ਲੈ ਝਾਤ ਸਮੇਂ ਤੇ ਪਾਉਨਾ।
ਸੁਣ ਬਾਪੂ ਦੀਆਂ ਗੱਲਾਂ ਨੂੰ
ਤੂੰ ਬਹਿ ਕੇ ਕੋਲ਼ ਜਵਾਨਾ।

ਬੇਬੇ:-
ਵੱਡਾ ਜੀਆਂ ਦਾ ਲਾਣਾ ਸੀ।
ਤੂੰ ਉਸ ਵੇਲ਼ੇ ਨਿਆਣਾ ਸੀ।
ਉਹ ਸਮਾਂ ਬੜਾ ਪੁਰਾਣਾ ਸੀ।
ਨਾ ਦਵਾ ਨਾ ਕੋਈ ਦਵਾਈ।
ਸੱਸਾਂ ਨੂੰਹਾਂ ਦੀ ਬਣਦੀ ਨਾ,
ਅੱਜ ਕਲਯੁੱਗ ਹੀ ਐ ਭਾਈ।

ਬਾਪੂ:-
ਘਰ ਬਲਦਾਂ ਵਾਲ਼ੀ ਜੋੜੀ ਸੀ।
ਤਾਏ ਨੇ ਰੱਖੀ ਘੋੜੀ ਸੀ।
ਮੱਲਾ ਬਾਂਸ ਦੀ ਪੌੜੀ ਸੀ।
ਨਾ ਜੇਬ ਵਿੱਚ ਕੋਈ ਆਨਾ।
ਸੁਣ ਬਾਪੂ ਦੀਆਂ ਗੱਲਾਂ ਨੂੰ,
ਤੂੰ ਬਹਿ ਕੇ ਕੋਲ਼ ਜਵਾਨਾ।

ਬੇਬੇ:-
ਤੇਰੀ ਬੇਬੇ ਚਰਖਾ ਡਾਉਂਦੀ ਸੀ।
ਹਾਰੇ ਵਿੱਚ ਦੁੱਧ ਰਿਝਾਉਂਦੀ ਸੀ।
ਤੰਦ ਤੱਕਲੇ ਉੱਤੇ ਪਾਉਂਦੀ ਸੀ।
ਦੋ ਚਾਚੀਆਂ ਇੱਕ ਸੀ ਤਾਈ।
ਸੱਸਾਂ ਨੂੰਹਾਂ ਦੀ ਬਣਦੀ ਨਾ,
ਇਹ ਕਲਯੁੱਗ ਹੀ ਐ ਭਾਈ।

ਬਾਪੂ:-
ਵੇ ਨਿਰਮਲ ਤੇ ਸਰਦਾਰਾ ਸੀ।
ਕੋਈ ਧੰਨਾ ਕੋਈ ਹਜਾਰਾ ਸੀ।
ਉਹ ਪਿੰਡ ਜਮਾਂ ਨਿਆਰਾ ਸੀ।
ਕੋਈ ਰਾਮ ਸਿਉਂ ਕੋਈ ਭਾਨਾ।
ਸੁਣ ਬਾਪੂ ਦੀਆਂ ਗੱਲਾਂ ਨੂੰ,
ਤੂੰ ਬਹਿ ਕੇ ਕੋਲ਼ ਜਵਾਨਾ।

ਬੇਬੇ:-
ਨਾ ਕਾਰ ਸਕੂਟਰ ਲਾਰੀ ਸੀ।
ਪੈਦਲ ਤੁਰ ਦੀ ਸਵਾਰੀ ਸੀ।
ਤੇਰੀ ਬੇਬੇ ਦੀ ਸਰਦਾਰੀ ਸੀ।
ਹੁਣ ਬੁੱਢੜੀ ਹੋ ਗਈ ਮਾਈ।
ਸੱਸਾਂ ਨੂੰਹਾਂ ਦੀ ਬਣਦੀ ਨਾ,
ਅੱਜ ਕਲਯੁੱਗ ਹੀ ਐ ਭਾਈ।

✍️
ਧੰਨਾ ਧਾਲੀਵਾਲ:-9878235714

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਰਸੀ ਦਾ ਮਾਣ…..
Next articleਵਿਸਾਖੀ ਤੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗਾ 27 ਵਾ ਤਰਕਸ਼ੀਲ ਨਾਟਕ ਮੇਲਾ