ਲਿਖੇ ਵੀਰ ਲਿਖਤਾਂ ਸਮੁੰਦਰਾਂ ਤੋਂ ਡੂੰਘੀਆਂ,

(ਸਮਾਜ ਵੀਕਲੀ)

ਚਾਰੇ ਪਾਸੇ ਗੱਲਾਂ ਤਾਹੀਂ ਵੀਰ ਦੀਆਂ ਹੁੰਦੀਆਂ,
ਲਿਖਦਾ ਜਦੋਂ ਵੀ ਗੱਲ ਹੁੰਦੀ ਹੈ ਕਮਾਲ ਦੀ,
ਸਦਾ ਕਲਮ ਸੁਣਾਉਂਦੀ ਸੱਚ ਧੰਨੇ ਧਾਲੀਵਾਲ ਦੀ।
‌‌
ਰੂਹਾਂ ਖੁਸ਼ ਹੋਣ ਜਦੋਂ ਲਿਖੇ ਵਿਰਸਾ ਪੁਰਾਣਾ,
ਸਮਾਂ ਕੀਮਤੀ ਸੀ ਅੱਜ ਕਿਤੋਂ ਲੱਭਿਆ ਨਹੀਂ ਜਾਣਾ,
ਕੱਚੇ ਘਰਾਂ ਵਿੱਚ ਹੁੰਦੇ ਜਦੋਂ ਰਿਸ਼ਤੇ ਸੀ ਪੱਕੇ,
ਓਸ ਟਾਇਮ ਹਰ ਬੰਦਾ ਬੜਾ ਹੁੰਦਾ ਸੀ ਸਿਆਣਾ,
ਖੇਡਾਂ ਔਣ ਚੇਤੇ ਜਦੋਂ ਘੜੀ ਲਿਖੇ ਓਸ ਹਾਲ ਦੀ,
ਸਦਾ ਕਲਮ ਸੁਣਾਉਂਦੀ ਸੱਚ ਧੰਨੇ ਧਾਲੀਵਾਲ ਦੀ।
‌‌
ਲਿਖੇ ਧੀਆਂ ਦੇ ਦਰਦ ਕਦੇ ਰੁੱਖਾਂ ਦੇ ਵੀ ਬਾਰੇ,
ਕਦੇ ਜੰਗਲਾਂ ਤੇ ਬੇਲਿਆਂ ਦੇ ਦਿਸਣ ਨਜ਼ਾਰੇ,
ਵੱਡੀ ਸੋਚ ਸਮਝਾਵੇ ਕਦੇ ਪੰਛੀਆਂ ਦੇ ਬਾਰੇ,
ਤਿਹਾਏ ਪਾਣੀਆਂ ਤੋਂ ਬਿਨਾਂ ਅੱਜ ਫਿਰਨ ਵਿਚਾਰੇ,
ਕਿਵੇਂ ਹਰ ਪ੍ਰਜਾਤੀ ਦੁੱਖ ਫਿਰਦੀ ਐ ਜਾਲਦੀ,
ਸਦਾ ਕਲਮ ਸੁਣਾਉਂਦੀ ਸੱਚ ਧੰਨੇ ਧਾਲੀਵਾਲ ਦੀ।
‌‌ ‌
ਰੱਖੇ ਜਾਣਕਾਰੀ ਬੜੀ ਵੀਰ ਡੂੰਘੇ ਇਤਿਹਾਸ ਦੀ,
ਲਫ਼ਜ਼ਾਂ ਦੇ ਰਾਹੀਂ ਗੱਲ ਲਿਖਦਾ ਅਕਾਸ਼ ਦੀ,
ਲਿਖਦਾ ਏ ਮਹਿਮਾ ਸਾਧੂ ਸੰਤ ਫ਼ਕੀਰਾਂ ਦੀ,
ਅਜ਼ਾਦੀ ਕਿੰਨਾਂ ਨੇ ਦਿਵਾਈ ਲਿਖੇ ਗਾਥਾ ਸੂਰਬੀਰਾਂ ਦੀ,
ਗੱਲ ਲਿਖਤਾਂ ਚੋਂ ਲਿਖੇ ਹਜ਼ਾਰਾਂ ਪਹਿਲਾਂ ਸਾਲ ਦੀ,
ਸਦਾ ਕਲਮ ਸੁਣਾਉਂਦੀ ਸੱਚ ਧੰਨੇ ਧਾਲੀਵਾਲ ਦੀ।

ਲਿਖੇ ਕੁਸ਼ਤੀ ਅਖਾੜਿਆਂ ਤੇ ਮੇਲਿਆਂ ਦੀ ਗੱਲ,
ਕਦੇ ਵੰਡ ਸੰਤਾਲੀ ਦੇ ਉਹ ਵੇਲਿਆਂ ਦੀ ਗੱਲ,
ਲਿਖੇ ਗੱਲ ਮਜ਼ਦੂਰਾਂ ਦੀ ਤੇ ਕਿਤੇ ਉਹ ਕਿਸਾਨਾਂ ਦੀ,
ਸ਼ਹੀਦ ਧਰਨਿਆਂ ਤੇ ਹੋਈਆਂ ਕੀਮਤੀ ਉਹ ਜਾਨਾਂ ਦੀ,
ਮਾਂ ਫਿਰਦੀ ਏ ਕਿਵੇਂ ਰੋਂਦੀ ਪੁੱਤਰਾਂ ਨੂੰ ਭਾਲਦੀ,
ਸਦਾ ਕਲਮ ਸੁਣਾਉਂਦੀ ਸੱਚ ਧੰਨੇ ਧਾਲੀਵਾਲ ਦੀ।
‌‌
ਪੜ ਲਿਖਤਾਂ ਮੈਂ ਵੀਰ ਦੀਆਂ ਬਹੁਤ ਕੁਝ ਸਿੱਖਿਆ,
ਜਿੰਨਾ ਕੁ ਸੀ ਆਉਂਦਾ ਵੱਡੇ ਵੀਰ ਬਾਰੇ ਲਿਖਿਆ,
ਲਿਖਤਾਂ ਨੇ ਬਹੁਤ ਸਭ ਲਿਖਦਾ ਹੈ ਸੱਚੀਆਂ,
ਦਿਨ ਰਾਤ ਵੀਰ ਰਵੇ ਕਰਦਾ ਤਰੱਕੀਆਂ,
ਰੱਬ ਅੱਗੇ ਅਰਜ਼ ਹੈ ਇਹੋ ਇਕਬਾਲ ਦੀ,
ਸਦਾ ਰੱਬ ਅੱਗੇ ਰਹਿਣੀ ਇਹੋ ਅਰਜ਼ ਇਕਬਾਲ ਦੀ

ਇਕਬਾਲ ਧਾਲੀਵਾਲ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੁਟਬਾਲਰਾਂ ਦਾ ਦੇਸ਼ ਤੇ ਸੰਮਾਂ ਵਾਲੀ ਡਾਂਗ !
Next articleਕਾ੍ਤੀਕਾਰੀ ਲੀਡਰ ਸੀ ਸ਼ਿੰਗਾਰਾ ਰਾਮ ਸਹੁੰਗੜਾ