(ਸਮਾਜ ਵੀਕਲੀ)
ਜਾਗ਼ ਪਏ ਨੇ ਅੱਕੇ ਥੱਕੇ, ਹੁਣ ਲੋਕੀਂ ਸਾਰੇ ਬਾਬੂ ਜੀ
ਫੜਕੇ ਸੰਘ ਦਬੋਚਣਗੇ ਹੁਣ, ਕਰ ਤੂੰ ਕਾਰੇ ਬਾਬੂ ਜੀ
ਰਿਸ਼ਵਤ ਲੈਣਾ ਹੱਕ ਅਸਾਡਾ , ਲਾਵੋ ਤਖ਼ਤੀ ਦਫ਼ਤਰ ਵਿੱਚ
ਖੂਬ ਕਰੋ ਪਰੇਸ਼ਾਨ ਅਸਾਂ ਨੂੰ, ਲਾ ਲਾ ਲਾਰੇ ਬਾਬੂ ਜੀ
ਰੰਡੀ ਵਾਂਗ ਕਮਾਵੋ ਪੈਸਾ, ਅਜ਼ਮਤ ਵੇਚ ਚੌਰਾਹੇ
ਹੱਕ ਬਿਗ਼ਾਨਾ ਖਾ ਕੇ ਜਬਰੀ, ਲਾਇਓ ਨਾਅਰੇ ਬਾਬੂ ਜੀ
ਤੰਤਰ ਕਿਧਰੋਂ ਬੱਚ ਨਾ ਜਾਵੇ, ਲੱਪ ਗੜੱਪੇ ਚੱਕੀ ਜਾਓ
“ਬਾਲੀ” ਉਪਰ ਵਾਲੇ ਦਾ ਨਾਂ ਲੈ, ਕਰਿਓ ਕਾਰੇ ਬਾਬੂ ਜੀ