“ਹੋਲੀ ਦਾ ਤਿਓਹਾਰ “

ਸ਼ੀਲੂ

(ਸਮਾਜ ਵੀਕਲੀ)

ਆਓ ਮਨਾਈਏ ਹੋਲੀ ਦਾ ਤਿਉਹਾਰ,
ਰੰਗਾਂ-ਬਿਰੰਗੇ ਰੰਗਾਂ ਦਾ ਇਹ ਤਿਉਹਾਰ,
ਰੰਗ ਲਗਾ ਕੇ ਇਕ ਦੂਜੇ ਦੇ,
ਕਰੀਏ ਖ਼ੁਸ਼ੀਆਂ ਦਾ ਇਜ਼ਹਾਰ,
ਆਓ ਮਨਾਈਏ ਹੋਲੀ ਦਾ ਤਿਉਹਾਰ।

ਭੁੱਲ ਕੇ ਸਾਰੇ ਬੁਰੇ ਵਿਚਾਰ ,
ਵੰਡੀਏ ਸਭ ਨਾਲ ਖੁਸ਼ੀਆਂ ਅਤੇ ਪਿਆਰ ,
ਊਚ -ਨੀਚ ਦੇ ਭੇਦ ਮਿਟਾ ਕੇ ,
ਕਰੀਏ ਸਭ ਨਾਲ ਚੰਗਾ ਵਿਹਾਰ,
ਆਓ ਮਨਾਈਏ ਹੋਲੀ ਦਾ ਤਿਓਹਾਰ।

ਰੰਗ ਗੁਲਾਲ ਤਾਂ ਸਭਨਾਂ ਸੰਗ ਲਾਉਣਾ, ਪਰ ਰੱਖਣਾ ਇਕ ਵਿਸ਼ੇਸ਼ ਧਿਆਨ ,
ਵਾਤਾਵਰਣ ਦਾ ਨਾ ਕਰਿਓ ਨੁਕਸਾਨ,
ਰੰਗਾਂ ਦੀ ਥਾਂ ਸਾਂਝੇ ਕਰਨੇ ਮਿੱਠੇ ਪਕਵਾਨ,
ਵਾਤਾਵਰਣ ਪ੍ਰਦੂਸ਼ਣ ਘਟ ਜੂ,
ਹੋ ਜਾਣਾ ਸਾਡਾ ਕੰਮ ਆਸਾਨ ।

ਇਹ ਹੈ ਮੇਰਾ ਨਿੱਜੀ ਵਿਚਾਰ ,
ਕਰੀਏ ਹੋਲੀ ਦਾ ਸਤਿਕਾਰ ,
ਵੰਡੀਏ ਸਭ ਨਾਲ ਖੁਸ਼ੀਆਂ ਅਤੇ ਪਿਆਰ, ਆਓ ਮਨਾਈਏ ਹੋਲੀ ਦਾ ਤਿਓਹਾਰ,
ਆਓ ਮਨਾਈਏ ਹੋਲੀ ਦਾ ਤਿਓਹਾਰ ।

ਸ਼ੀਲੂ ,ਜਮਾਤ ਨੌਵੀਂ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਜ਼ਿਲ੍ਹਾ ਲੁਧਿਆਣਾ
ਸੰਪਰਕ:95308-20106

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussia launches missile strikes on strongholds of Ukrainian ‘nationalists’
Next articleਹੋਲਾ ਮਹੱਲਾ- ਉਤਸ਼ਾਹ ਅਤੇ ਸ਼ਕਤੀ ਦਾ ਪ੍ਰਤੀਕ