ਨਵੀਂ ਦਿੱਲੀ (ਸਮਾਜ ਵੀਕਲੀ): ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ (ਅਪਰੈਲ-ਫਰਵਰੀ) ਦੌਰਾਨ ਦੇਸ਼ ਦਾ ਸੋਨੇ ਦੀ ਦਰਾਮਦ 73 ਫੀਸਦੀ ਵਧ ਕੇ 45.1 ਅਰਬ ਡਾਲਰ ਤੱਕ ਪੁੱਜ ਗਈ। ਮੰਗ ਵਧਣ ਕਾਰਨ ਸੋਨੇ ਦੀ ਦਰਾਮਦ ਵਧੀ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ‘ਚ ਸੋਨੇ ਦੀ ਦਰਾਮਦ 26.11 ਅਰਬ ਡਾਲਰ ਸੀ। ਹਾਲਾਂਕਿ ਕੀਮਤੀ ਧਾਤੂ ਦੀ ਦਰਾਮਦ ਫਰਵਰੀ 2022 ‘ਚ 11.45 ਫੀਸਦੀ ਘੱਟ ਕੇ 4.7 ਅਰਬ ਡਾਲਰ ਰਹਿ ਗਈ। ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ ‘ਚ ਸੋਨੇ ਦੀ ਦਰਾਮਦ ਵਧਣ ਕਾਰਨ ਦੇਸ਼ ਦਾ ਵਪਾਰ ਘਾਟਾ ਵੀ ਵਧਿਆ ਹੈ। ਵਪਾਰ ਘਾਟਾ 2021-22 ਦੇ ਪਹਿਲੇ 11 ਮਹੀਨਿਆਂ ਵਿੱਚ 176 ਅਰਬ ਡਾਲਰ ਹੋ ਗਿਆ।
HOME ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ ’ਚ ਸੋਨੇ ਦੀ ਦਰਾਮਦ ਵੱਧ...