(ਸਮਾਜ ਵੀਕਲੀ)
ਨਾ ਲਿਖਿੳ
ਲੇਖਾਂ ਵਿੱਚ ਮੇਰੇ
ਗੀਤ ਉਦਾਸ
ਚੁੱਭਣ ਬੋਲ
ਬਣ ਬਣ ਸੂਲਾਂ
ਕੂਲੀ ਸੋਹਲ
ਜਿੰਦ ਮੇਰੀ ਦੇ
ਪਿੰਡੇ ਉੱਤੇ
ਨਾ ਹੀ ਲਿਖਿੳ
ਰੁੱਤ ਬਿਰਹਾ ਦੀ
ਮੱਥੇ ਮੇਰੇ
ਉਮਰੋਂ ਲੰਮੀਆਂ
ਰਾਤਾਂ ਠੰਡੀਆਂ
ਡੰਗਣ ਬਣ ਬਣ
ਕਾਲੇ ਕਾਲੇ
ਨਾਗ ਸ਼ੂਕਦੇ
ਔੜੀਂ ਝੁਲਸੀ
ਇਸ਼ਕ ਮੇਰੇ ਦੀ
ਧਰਤੁ ਪਿਆਸੀ
ਬੂੰਦਾਂ ਬਾਝੋਂ
ਬਲ ਬਲ ਉੱਠਦੇ
ਠੰਡੇ ਹੌਕੇ
ਰੂਹ ਮੇਰੀ ਨੂੰ
ਜਾਣ ਫੂਕਦੇ
ਜੇ ਲਿਖਣਾ
ਤਾਂ ਲਿਖਿੳ
ਲੇਖੀਂ
ਮੌਸਮ ਵੱਸਲੀ
ਖਿੜ੍ਹ ਜਾਵਣ
ਗੁਲਜ਼ਾਰਾਂ
ਸੁਣ ਸੁਣ
ਗੀਤ ਕੂਕਦੇ
ਕੁਲਵਿੰਦਰ ਚਾਵਲਾ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly