ਚੜ੍ਹਾਈ

 ਸਰਬਜੀਤ ਸਿੰਘ ਨਮੋਲ਼

(ਸਮਾਜ ਵੀਕਲੀ)

ਮੁੰਡਾ ਸੰਗਰੂਰ ਦਾ
ਨਾ ਹੋਛਾ ਕੋਈ ਗਰੂਰ ਦਾ
ਵੋਟਾਂ ਚ ਲਵਾ ਗਿਆ ਗੋਡੀ
ਤਕੜੇ ਜਿਹੇ ਸਾਨ੍ਹ ਦੀ
ਪੂਰੇ ਹੀ ਪੰਜਾਬ ਵਿੱਚ
ਚੜ੍ਹਾਈ ਹੋਗੀ ਮਾਨ ਦੀ

ਸੀਟ ਵੀ ਸੁਨਾਮ ਕੱਢੀ
ਠੋਕ ਤੇ ਵਜਾ ਐ
ਸਾਂਝੇ ਚਾਚੇ ਤਾਏ ਦੀ
ਗੋਡਣੀ ਲਵਾ ਕੇ ਐ
ਸੱਚਿਆਂ ਨੂੰ ਸੱਚ ਮਿਲੇ
ਬਾਕੀ ਸਭ ਹਾਨ ਦੀ
ਪੂਰੇ ਹੀ ਪੰਜਾਬ ਵਿੱਚ
ਚੜ੍ਹਾਈ ਹੋਗੀ ਮਾਨ ਦੀ

ਬੰਨ੍ਹ ਪੀਲੀ ਪੱਗ ਕਦੇ
ਗੱਜਿਆ ਅਸੈਂਬਲੀ ਚ
ਨੱਕ ਵਿੱਚ ਦਮ ਕੀਤਾ
ਵਿਰੋਧੀਆਂ ਦੀ ਜੁੰਡਲੀ ਚ
ਓ ਬੁੱਕਤ ਹੀ ਹੁੰਦੀ ਐ
ਜ਼ਮੀਰਾਂ ਵਾਲ਼ੀ ਸ਼ਾਨ ਦੀ
ਪੂਰੇ ਹੀ ਪੰਜਾਬ ਵਿੱਚ
ਚੜ੍ਹਾਈ ਹੋਗੀ ਮਾਨ ਦੀ

ਹੂੰਝਾ ਫੇਰ ਜਿੱਤ ਕੀਤੀ
ਸਾਰੇ ਹੀ ਪੰਜਾਬ ਚੋਂ
ਵੱਢੇ ਵੱਡੇ ਮੱਲ ਢਾਹ ਲਏ
ਕੱਢਤੇ ਖੁਆਬ ਚੋਂ
ਮੂੰਹਾਂ ਵਿੱਚ ਉਂਗਲਾਂ ਨੇ
ਗੱਲ ਐ ਹੈਰਾਨ ਦੀ
ਪੂਰੇ ਹੀ ਪੰਜਾਬ ਵਿੱਚ
ਚੜ੍ਹਾਈ ਹੋਗੀ ਮਾਨ ਦੀ

ਲੋਕਾਂ ਨੂੰ ਉਡੀਕ ਬੜੀ
ਵਾਅਦੇ ਪੂਰੇ ਹੋਣ ਦੀ
ਛੱਡੀ ਨਾ ਕਸਰ ਕੋਈ
ਝਾੜੂ ਨੂੰ ਜਿਤਾਉਣ ਦੀ
ਉਡੀਕਦਾ ਐ ‘ਜੀਤ’ ਖੜ੍ਹਾ
ਓ ਗੱਲ ਬੜੇ ਮਾਣ ਦੀ
ਪੂਰੇ ਹੀ ਪੰਜਾਬ ਵਿੱਚ
ਚੜ੍ਹਾਈ ਹੋਗੀ ਮਾਨ ਦੀ

✍️ਸਰਬਜੀਤ ਸਿੰਘ ਨਮੋਲ਼

ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044

 

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਜੇ ਲਿਖਣਾ
Next articleਔਰਤ ਵੀ ਹੈ ਅੱਜ ਦੇ ਸਮੇ ਚ ਬਰਾਬਰ ਦੀ ਹੱਕਦਾਰ