ਲੇਖਕ, ਚਿੰਤਕ ਅਤੇ ਸੀਨੀਅਰ ਪੱਤਰਕਾਰ ਬਲਰਾਜ ਸੰਘਾ ਸਨਮਾਨਿਤ

ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ – ਬਲਰਾਜ ਸੰਘਾ

ਕਪੂਰਥਲਾ / ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ )- ਸਾਹਿਤ ਸਭਾ ਸੁਲਤਾਨਪੁਰ ਲੋਧੀ ਅਤੇ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਕਰਵਾਏ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਸਟ੍ਰੇਲੀਆ ਤੋਂ ਪ੍ਰਸਿੱਧ ਪ੍ਰਵਾਸੀ ਚਿੰਤਕ, ਪੱਤਰਕਾਰ ਅਤੇ ਬੁੱਧੀਜੀਵੀ ਬਲਰਾਜ ਸਿੰਘ ਸੰਘਾ ਨੂੰ ਗੁਰੂ ਨਾਨਕ ਦੇਵ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਅਵਤਾਰ ਰੇਡੀਓ (ਐਫ.ਐਮ.) ਦੇ ਸੰਚਾਲਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਪ੍ਰੈੱਸ ਕਲੱਬ ਅਤੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਪ੍ਰੈੱਸ ਕਲੱਬ ਅਤੇ ਸਾਹਿਤ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਮਿਲੇ ਸਨਮਾਨ ਅਤੇ ਸਨੇਹ ਤੋਂ ਪ੍ਰਭਾਵਿਤ ਹੋਏ ਬਲਰਾਜ ਸੰਘਾ ਨੇ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਸਾਹਿਤ ਨੇ ਸਮਾਜ ਨੂੰ ਸਹੀ ਸੇਧ ਦੇਣੀ ਹੁੰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਲੇਖਕ ਪੱਤਰਕਾਰ ਬਲਰਾਜ ਸਿੰਘ ਸੰਘਾ ਨੇ ਸਮਾਗਮ ਦੌਰਾਨ ਹਾਜ਼ਰ ਲੇਖਕਾਂ ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਲੋਕ ਸਾਹਿਤ ਦੀ ਸਿਰਜਣਾ ਨੇ ਹੀ ਸਮਾਜਿਕ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਹੈ।

ਇਸ ਮੌਕੇ ਕਾਮਰੇਡ ਮਾਸਟਰ ਅਜੀਤ ਸਿੰਘ ਨੇ ਕਿਹਾ ਕਿ ਪਰਵਾਸ ਸ਼ਬਦ ਦਾ ਆਪਣੇ ਆਪ ਵਿਚ ਡੂੰਘਾ ਅਰਥ ਹੈ। ਭਾਵੇਂ ਇਸ ਦਾ ਸਤਹੀ ਅਹਿਸਾਸ ਆਪਣੀ ‘ਜੱਦੀ’ ਥਾਂ ਛੱਡ ਕੇ ਕਿਤੇ ‘ਪਰਦੇਸੀ’ ਰਹਿਣ ਲਈ ਹੈ, ਪਰ ਇਸ ਦੇ ਅੰਦਰਲੇ ਦਰਦ ਨੂੰ ਪਛਾਣਨਾ ਬਹੁਤ ਔਖਾ ਹੈ। ਥਾਂ ਬਦਲਣ ਦਾ ਹੀ ਨਹੀਂ ਸਗੋਂ ਆਪਣੇ ਪਰਿਵਾਰ, ਸੱਭਿਆਚਾਰ ਅਤੇ ਆਲੇ-ਦੁਆਲੇ ਨਾਲੋਂ ਟੁੱਟਣ ਦਾ ਦਰਦ ਵੀ ਝੱਲਣਾ ਪੈਂਦਾ ਹੈ।

ਇਸ ਮੌਕੇ ਸਟੇਜ ਦੀ ਸੇਵਾ ਸਾਹਿਤ ਸਭਾ ਦੇ ਸਕੱਤਰ ਮੁਖਤਿਆਰ ਸਿੰਘ ਚੰਦੀ ਨੇ ਬਾਖੂਬੀ ਨਿਭਾਇਆ। ਇਸ ਮੌਕੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਪ੍ਰਧਾਨ ਡਾਕਟਰ ਸਵਰਨ ਸਿੰਘ, ਸੈਕਟਰੀ ਮੁਖਤਿਆਰ ਸਿੰਘ ਚੰਦੀ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਮਾਸਟਰ ਅਜੀਤ ਸਿੰਘ, ਚੇਅਰਮੈਨ ਬਲਵਿੰਦਰ ਸਿੰਘ ਲਾਡੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸੁਰਿੰਦਰ ਸਿੰਘ ਬੱਬੂ, ਚੇਅਰਮੈਨ ਸੰਤੋਖ ਸਿੰਘ ਭਾਗੋਰਾਈਆ, ਮਾਸਟਰ ਦੇਸ ਰਾਜ, ਕੁਲਵਿੰਦਰ ਕੰਵਲ , ਲੱਛਮੀ ਨੰਦਨ, ਨਰੇਸ਼ ਹੈਪੀ, ਜਗਮੋਹਨ ਥਿੰਦ, ਡਾਕਟਰ ਸੁਨੀਲ ਧੀਰ, ਬਲਵਿੰਦਰ ਸਿੰਘ ਧਾਲੀਵਾਲ, ਓਮ ਪ੍ਰਕਾਸ਼,ਅਸ਼ਵਨੀ ਜੋਸ਼ੀ, ਰਾਕੇਸ਼ ਕੁਮਾਰ ਨਿਰਮਲ ਹੈਪੀ ਆਦਿ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਵਾਮੀ ਸੰਘਰਸ਼ ਅਤੇ ਰੰਗਮੰਚ !
Next articleਐਸ਼ਾਂ ਮੇਰੇ ਪਿੰਡ ਦੀਆਂ…