(ਸਮਾਜ ਵੀਕਲੀ)– ਇਹ ਇੱਕ ਸੱਚ ਹੈ ਜਿਹੜਾ ਬੜਾ ਅਜੀਬ ਹੈ।ਜੋ ਜਿੱਤ ਜਾਂਦਾ ਹੈ ਉਸ ਦੀ ਮਹਾਨਤਾ ਦੇ ਬਖਾਨ ਕੀਤੇ ਜਾਂਦੇ ਹਨ ਬੇਸ਼ੱਕ ਉਨ੍ਹਾਂ ਮਹਾਨ ਨਾ ਹੋਵੇ ਪਰ ਜੇਤੂ ਤਾਂ ਹੁੰਦਾ।ਜੋ ਹਾਰ ਜਾਂਦਾ ਹੈ ਉਸ ਨੂੰ ਗ਼ਲਤ ਦਰਸਾਇਆ ਜਾਂਦਾ ਹੈ ਬੇਸ਼ੱਕ ਉਸ ਸਹੀ ਹੋਵੇ।
ਇਹ ਦੁਨੀਆਂ ਦਾ ਦਸਤੂਰ ਹੈ।ਇੱਥੇ ਸਹੀ ਹੈ ਸੱਚ ਦਾ ਬੋਲਬਾਲਾ ਨਹੀਂ ਜਿੱਤਣ ਵਾਲੇ ਦਾ ਹੈ।ਤਾਕਤਵਰ ਦਾ ਹੈ।ਜੇਤੂ ਦੇ ਸਾਹਮਣੇ ਕਿਸੇ ਦੀ ਹਿੰਮਤ ਹੀ ਨਹੀਂ ਪੈਂਦੀ ਇਹ ਕਹਿਣ ਦੀ ਕਿ ਉਹ ਗ਼ਲਤ ਸੀ ਕੀ ਉਸ ਦੀ ਤਾਕਤ ਡੰਕੇ ਦੀ ਚੋਟ ਤੇ ਬੋਲਦੀ ਹੈ ।ਜਿੱਤ ਨੇ ਉਸ ਦੀ ਤਾਕਤ ਦਾ ਲੋਹਾ ਮੰਨਵਾ ਦਿੱਤਾ ਹੁੰਦਾ ਹੈ।
ਅਜਿਹਾ ਨਹੀਂ ਕਿ ਕਿਸੇ ਨੂੰ ਸੱਚ ਪਤਾ ਨਹੀਂ ਹੁੰਦਾ।ਹਰੇ ਬਸ਼ਿੰਦਾ ਸੱਚ ਜਾਣਦਾ ਹੈ ਪਰ ਹਾਰੇ ਵੱਲ ਕੌਣ ਖੜਦਾ ਹੈ।ਜੇਤੂ ਦੇ ਗਲ ਵਿੱਚ ਹਾਰ ਪਾਉਣ ਨੂੰ ਲਾਈਨਾਂ ਲੱਗੀਆਂ ਹੁੰਦੀਆਂ ਹਨ।ਦੁਨੀਆਂ ਤਾਕਤਵਰ ਦੇ ਪਿੱਛੇ ਲਗਦੀ ਹੈ ਕਿਉਂਕਿ ਕਿਤੇ ਨਾ ਕਿਤੇ ਮਨ ਵਿੱਚ ਉਸ ਦਾ ਡਰ ਵੀ ਹੁੰਦਾ ਹੈ।ਹਰ ਕੋਈ ਜਾਣਦਾ ਹੈ ਕਿ ਜੇ ਉਹ ਇੱਕ ਨੂੰ ਹਰਾ ਸਕਦਾ ਹੈ ਤਾਂ ਦੂਜੇ ਨੂੰ ਵੀ ਹਰਾਏਗਾ।
ਇਹ ਵਰਤਾਰਾ ਜ਼ਿੰਦਗੀ ਦੇ ਹਰ ਪੱਖ ਵਿੱਚ ਲਾਗੂ ਹੁੰਦਾ ਹੈ।ਇੱਥੇ ਅੱਜ ਸ਼ੁਰੂ ਨਹੀਂ ਹੋਇਆ ਯੁੱਗਾਂ ਤੋਂ ਇਹੀ ਚੱਲ ਰਿਹਾ ਹੈ।ਹਾਰਨ ਵਾਲੇ ਵਿੱਚ ਵੀ ਗੁਣ ਮੌਜੂਦ ਹੁੰਦੇ ਹਨ ਪਰ ਉਨ੍ਹਾਂ ਦੇ ਗੁਣਾਂ ਦਾ ਬਖਾਨ ਕੌਣ ਕਰੇ?ਕਿਉਂ ਕਰੇ?ਹਰ ਕੋਈ ਜੇਤੂ ਦੇ ਗਲ ਵਿੱਚ ਹਾਰ ਪਾ ਕੇ ਆਪਣੀ ਨੇੜਤਾ ਦਰਸਾਉਣਾ ਚਾਹੁੰਦਾ ਹੈ।
ਅੱਜ ਦੀ ਦੁਨੀਆਂ ਵਿੱਚ ਤਾਕਤ ਦਾ ਬੋਲਬਾਲਾ ਹੈ।ਇਸੇ ਲਈ ਤਾਂ ਉਦਯੋਗਪਤੀ ਜੋ ਵੀ ਕਰਨ ਉਹ ਸਹੀ ਹੀ ਮੰਨਿਆ ਜਾਂਦਾ ਹੈ।ਪੈਸੇ ਦੀ ਤਾਕਤ ਦੇ ਸਿਰ ਤੇ ਉਹ ਅੱਜ ਰਾਜਨੀਤੀ ਨੂੰ ਵੀ ਆਪਣੇ ਹੱਥਾਂ ਵਿੱਚ ਲੈ ਕੇ ਕਠਪੁਤਲੀ ਵਾਂਗ ਚਲਾਉਂਦੇ ਹਨ।ਅਜਿਹੇ ਵਿੱਚ ਇੱਕ ਆਮ ਆਦਮੀ ਦੀ ਕੌਣ ਸੁਣੇਗਾ।
ਪੈਸੇ ਤੇ ਤਾਕਤ ਦਾ ਜਾਦੂ ਸਿਰ ਚੜ੍ਹ ਬੋਲਦਾ ਹੈ।ਇਹ ਵਰਤਾਰਾ ਠੀਕ ਨਹੀਂ।ਇਸ ਨੂੰ ਮਨੁੱਖਤਾ ਦੀ ਨਿਵਾਣ ਵੱਲ ਲਿਜਾ ਰਿਹਾ ਹੈ।ਸਾਨੂੰ ਸੱਚ ਤੇ ਝੂਠ ਸਹੀ ਤੇ ਗਲਤ ਉਸ ਦੀ ਪਰਖ ਕਰਨ ਰੋਕਦਾ ਹੈ।ਆਓ ਹਿੰਮਤ ਕਰੀਏ ਇਸ ਨਿਜ਼ਾਮ ਨੂੰ ਬਦਲਣ ਦੀ।ਬਿਨਾਂ ਕਿਸੇ ਡਰ ਤੋਂ ਸੱਚ ਦਾ ਸਾਥ ਦੇਈਏ।ਇਹ ਗੱਲ ਯਾਦ ਰੱਖੋ ਕਿ ਜੇਤੂ ਹਮੇਸ਼ਾ ਸਹੀ ਨਹੀਂ ਹੁੰਦਾ ਅਤੇ ਹਾਰਿਆ ਹੋਇਆ ਗ਼ਲਤ।
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly