ਮੁੰਬਈ (ਸਮਾਜ ਵੀਕਲੀ): ਆਮਦਨ ਕਰ ਵਿਭਾਗ ਨੇ ਸ਼ਿਵ ਸੈਨਾ ਦੇ ਕਾਰਪੋਰੇਟਰ ਤੇ ਬੀਐਮਸੀ ਦੀ ਸਥਾਈ ਕਮੇਟੀ ਦੇ ਚੇਅਰਮੈਨ ਯਸ਼ਵੰਤ ਜਾਧਵ ਦੇ ਟਿਕਾਣਿਆਂ ਉਤੇ ਮਾਰੇ ਛਾਪਿਆਂ ਦੌਰਾਨ ਦੋ ਕਰੋੜ ਰੁਪਏ ਬਰਾਮਦ ਕੀਤੇ ਹਨ। ਛਾਪੇ ਜਾਧਵ ਦੇ ਪਰਿਵਾਰ ਤੇ ਸਹਾਇਕਾਂ ਉਤੇ ਮਾਰੇ ਗਏ ਸਨ। ਆਈਟੀ ਵਿਭਾਗ ਨੇ ਸ਼ੁੱਕਰਵਾਰ ਛਾਪੇ ਜਾਧਵ, ਉਸ ਦੇ ਪਰਿਵਾਰ ਅਤੇ ਮੁੰਬਈ ਨਗਰ ਨਿਗਮ ਦੇ ਕੁਝ ਠੇਕੇਦਾਰਾਂ ਉਤੇ ਮਾਰੇ ਸਨ। ਜਾਧਵ ਦੇ ਸਹਾਇਕ ਬਿਮਲ ਅਗਰਵਾਲ ਦੇ ਘਰ ਦੀ ਵੀ ਤਲਾਸ਼ੀ ਲਈ ਗਈ। ਉੱਥੋਂ ਨਗਦੀ ਬਰਾਮਦ ਕੀਤੀ ਗਈ ਹੈ। ਅਗਰਵਾਲ ਨੇ ਹਾਲ ਹੀ ਵਿਚ ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਖ਼ਿਲਾਫ਼ ਫਿਰੌਤੀ ਦਾ ਕੇਸ ਦਰਜ ਕਰਵਾਇਆ ਸੀ। ਏਜੰਸੀ ਮੁਤਾਬਕ ਜਾਧਵ ਨੇ ਰਿਸ਼ਵਤ ਲਈ ਹੈ ਤੇ ਪੈਸਾ 2018-20 ਦੌਰਾਨ ਫ਼ਰਜ਼ੀ ਕੰਪਨੀਆਂ ਵਿਚ ਲਾਇਆ ਹੈ। ਜਾਧਵ ਉਤੇ ਠੇਕੇਦਾਰਾਂ ਤੋਂ ਟੈਂਡਰਾਂ ਬਦਲੇ ਰਿਸ਼ਵਤ ਲੈਣ ਦਾ ਦੋਸ਼ ਲਾਇਆ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly