ਮੇਲੇ ਚੱਲੀਏ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਚੱਲ ਨੀ ਪ੍ਰੀਤੋ ਆਜਾ ਮੇਲੇ ਚੱਲੀਏ,
ਹੋ ਜਾ ਨੀ ਤਿਆਰ ਆਜਾ ਮੇਲੇ ਚੱਲੀਏ,
ਭਿੰਦੋ ਨੂੰ ਵੀ ਲੈ ਲਾ ਆਪਣੇ ਨਾਲ ਨੀ,
ਲੱਗਦਾ ਮੈਨੂੰ ਓਹ ਵੀ ਰਹਿ ਗਈ ਕੱਲੀ ਏ,
ਚੱਲ ਨੀ ਪ੍ਰੀਤੋ ਆਜਾ ਮੇਲੇ ਚੱਲੀਏ,
ਮੇਲੇ ਵਿੱਚ ਲੱਗੀਆਂ ਨੇ ਬਹੁਤ ਰੌਣਕਾਂ,
ਧੂਮ ਹੈ ਮਚਾਈ ਵੱਡੇ ਵੱਡੇ ਢੋਲਕਾਂ,
ਆਜਾ ਭੱਜ ਕੇ ਮੈਂ ਤੇਰੀ ਸ਼ੀਟ ਮੱਲੀ ਏ,
ਚੱਲ ਨੀ ਪ੍ਰੀਤੋ ਆਜਾ ਮੇਲੇ ਚੱਲੀਏ,
ਪਮਾਲ ਵਾਲਾ ਮੇਲਾ ਬੜਾ ਭਾਰੀ ਲੱਗਦਾ,
ਕਹਿੰਦੇ ਇਹ ਦੁਪਹਿਰ ਤੱਕ ਪੂਰਾ ਮਘਦਾ,
ਛੇਤੀ ਕਰ ਤੂੰ ਵੀ ਰਹਿ ਜਾਣਾ ਕੱਲੀ ਏ,
ਚੱਲ ਨੀ ਪ੍ਰੀਤੋ ਆਜਾ ਮੇਲੇ ਚੱਲੀਏ,
ਜਾਕੇ ਓਥੇ ਘੁੰਮਾਗੇ ਰਲ ਮਿਲ ਕੇ,
ਜਲੇਬੀਆਂ ਵੀ ਖਾਵਾਂਗੇ ਢਿੱਡ ਭਰ ਕੇ,
ਓਥੇ ਦੇਖੀਂ ਬਲਦਾਂ ਦੀ ਰੇਸ ਲੱਗੀ ਏ,
ਚੱਲ ਨੀ ਪ੍ਰੀਤੋ ਆਜਾ ਮੇਲੇ ਚੱਲੀਏ,
ਇਕੱਠੇ ਹੋ ਕੇ ਦੇਖਾਂਗੇ ਮੇਲਾ ਪਾਮਾਲ ਦਾ,
ਸਰਕਸ ਵਿੱਚ ਸ਼ੇਰ ਦੇਖੀਂ ਛਾਲਾਂ ਮਾਰਦਾ,
ਓਥੇ ਦੇਖੀਂ ਹਾਥੀ ਹੋਇਆ ਫਿਰੇ ਟੱਲੀ ਏ,
ਧਰਮਿੰਦਰ ਵੀ ਬੈਠਾ ਓਥੇ ਜਗ੍ਹਾ ਮੱਲੀ ਏ,
ਚੱਲ ਨੀ ਪ੍ਰੀਤੋ ਆਜਾ ਮੇਲੇ ਚੱਲੀਏ।

ਧਰਮਿੰਦਰ ਸਿੰਘ ਮੁੱਲਾਂਪੁਰੀ
9872000461

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੱਚਦੀ ਅੱਗ *ਚ ਤੇਲ ਪਾਉਣ ਦਾ ਕੰਮ ਕਰ ਸਕਦੈ ਚੀਨ।
Next articleਜੰਗਬਾਜ ਹਾਕਮਾਂ ਨੂੰ