ਮਾਂ ਬੋਲੀ

"ਅਰਸ਼ਪ੍ਰੀਤ ਕੌਰ ਸਰੋਆ

(ਸਮਾਜ ਵੀਕਲੀ)

ਮਾਂ ਬੋਲੀ ਜਗਮਗ ਕਰਦੀ ਏ
ਜਿਓ ਸਰਵਰ ਅੰਦਰ ਮੋਤੀ ,
ਪੈਂਤੀ ਅੱਖਰ ਅੰਮੜੀ ਦਿੱਤੇ ,
ਇਹ ਬਣੀ ਨੈਣਾਂ ਦੀ ਜੋਤੀ ,

ਇਹ ਹੈ ਬੋਲੀ ਸਭ ਤੋਂ ਸੁੱਚੀ
ਜੋ ਗੁਰੂਆਂ ਆਪ ਸ਼ਿੰਗਾਰੀ ,
ਅੰਮਿ੍ਤ ਮਿੱਠੇ ਘੋਲ ਪਤਾਸੇ ,
ਗੁਰੂ ਨਾਨਕ ਰਸਨ ਉਚਾਰੀ ,

ਮਾਂ ਬੋਲੀ ਸਾਡੀ ਮਾਂ ਦੀ ਬੋਲੀ
ਇਹ ਫੋਲਦੀ ਸਾਡੇ ਅੰਦਰ ਨੂੰ
ਸੌਖਿਆਂ ਦੁੱਖ ਸੁੱਖ ਸਾਂਝਾ ਕਰ
ਹੌਲਾ ਕਰੀਏ ਮਨ ਮੰਦਰ ਨੂੰ

ਪੀੜੀਆਂ ਤੋਂ ਜੋ ਚੱਲਦੀ ਆਈ
ਬਾਪ ਮੈਨੂੰ ਸਿਖਾਈ ਆਪ ਵਿਚਾਰੀ
ਨਵੀਂ ਪਨੀਰੀ ਸਿੱਖੇ ਅੰਗਰੇਜ਼ੀ
ਇਨ੍ਹਾਂ ਤਾਂ ਉੱਕਾ ਮਨੋਂ ਹੀ ਵਿਸਾਰੀ

‘ਪ੍ਰੀਤ’ ਭਾਸ਼ਾ ਕੋਈ ਮਾੜੀ ਨਹੀਂ
ਸਭ ਦਾ ਹੀ ਕਰੀਏ ਸਤਿਕਾਰ
ਮਾਂ ਬੋਲੀ ਬਚਾਉਣ ਦੀ ਖਾਤਿਰ
ਕੁਝ ਤਾਂ ਕਰੀਏ ਸੋਚ ਵਿਚਾਰ

ਅਰਸ਼ਪ੍ਰੀਤ ਕੌਰ ਸਰੋਆ
ਜਲਾਲਾਬਾਦ ਪੂਰਬੀ
ਮੋਗਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਠ ਨੀਂਦ ਸੇ ਜਾਗ ਤੂੰ ਕਾਫ਼ਲਾ
Next article18 cops booked for fake encounter in UP