‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਛਾਏ ਗਜ਼ਨੀ ਅਥਲੈਟਿਕ ਅਕੈਡਮੀ ਦੇ ਖਿਡਾਰੀ

ਰੋਪੜ,ਗੁਰਬਿੰਦਰ ਸਿੰਘ ਰੋਮੀ (ਸਮਾਜ ਵੀਕਲੀ): ਪੰਜਾਬ ਨੇ ਜਿੱਥੇ ਖੇਡ ਮੇਲਾ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾ ਕੇ ਬਹੁਤ ਹੀ ਸੁਹਿਰਦ ਤੇ ਪ੍ਰਸ਼ੰਸਾ ਭਰਿਆ ਯਤਨ ਕੀਤਾ ਹੈ। ਉੱਥੇ ਹਰ ਵਰਗ ਦੇ ਖਿਡਾਰੀਆਂ, ਕੋਚਾਂ, ਸਪੋਰਟਸ ਕਲੱਬਾਂ ਤੇ ਅਕੈਡਮੀਆਂ ਨੇ ਵੀ ਆਪਣਾ ਭਰਪੂਰ ਯੋਗਦਾਨ ਪਾਇਆ। ਇਨ੍ਹਾਂ ਵਿੱਚੋਂ ਹੀ ਅਥਲੈਟਿਕਸ ਕੋਚ ਰਾਜਨ ਕੁਮਾਰ ਦੀ ਯੋਗ ਰਹਿਨੁਮਾਈ ਵਿੱਚ ਚੱਲ ਰਹੀ ‘ਗਜ਼ਨੀ ਅਥਲੈਟਿਕ ਅਕੈਡਮੀ ਰੋਪੜ’ ਦੇ ਖਿਡਾਰੀਆਂ/ਖਿਡਾਰਨਾਂ ਪਹਿਲਾਂ ਬਲਾਕ ਤੇ ਹੁਣ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਛਾਏ ਰਹੇ। ਜਿਨ੍ਹਾਂ ਵਿੱਚੋਂ ਅੰਡਰ-21 ਵਿੱਚ ਮਨਜੀਤ ਸਿੰਘ ਠੋਣਾ ਨੇ 400 ਮੀਟਰ ਦੌੜ ‘ਚ ਦੂਜਾ ਤੇ ਰਿਲੇਅ ਦੌੜ ਵਿੱਚ ਤੀਸਰਾ, ਜਸਕੀਰਤ ਸਿੰਘ ਨੇ ਤੀਹਰੀ ਛਾਲ਼ ‘ਚ ਦੂਸਰਾ, ਵਰਿੰਦਰ ਸਿੰਘ ਨੇ ਲੰਮੀ ਛਾਲ਼ ਤੇ 200 ਮੀਟਰ ਦੌੜ ਵਿੱਚ ਤੀਸਰਾ, ਨਿਤੀਸ਼ ਕੁਮਾਰ ਨੇ 4×100 ‘ਚ ਤੀਸਰਾ।

ਅੰਡਰ-17 ਵਿੱਚ ਲਖਵੀਰ ਸਿੰਘ ਨੇ ਨੇਜੇਬਾਜ਼ੀ ‘ਚ ਦੂਜਾ, ਜਪਲੀਨ ਕੌਰ ਨੇ ਲੰਮੀ ਛਾਲ਼ ਵਿੱਚ ਤੀਜਾ, ਪ੍ਰਭਸਿਮਰਨ ਕੌਰ ਨੇ 100 ਮੀਟਰ ਦੌੜ ‘ਚ ਤੀਸਰਾ। ਅੰਡਰ-14 ਵਿੱਚ ਮਨਜੋਤ ਕੌਰ ਨੇ ਸ਼ਾਟਪੁੱਟ ਵਿੱਚ ਦੂਸਰਾ ਅਤੇ ਮਨਰੀਤ ਕੌਰ ਨੇ 100 ਮੀਟਰ ‘ਚ ਦੂਜਾ ਸਥਾਨ ਹਾਸਲ ਕੀਤੇ। ਜਿਸ ਬਾਰੇ ਗੱਲ ਕਰਦਿਆਂ ਅਕੈਡਮੀ ਦੇ ਕੋਚ ਰਾਜਨ, ਬੱਚੇ-ਬੱਚੀਆਂ ਤੇ ਮਾਪਿਆਂ ਨੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਰਣਬੀਰ ਕੌਰ ਬੱਲ ਯੂ.ਐੱਸ.ਏ., ਨਰਮੈਲ ਸਿੰਘ ਸੰਧੂ ਯੂ.ਐੱਸ.ਏ., ਬਲਬੀਰ ਸਿੰਘ ਯੂ.ਐੱਸ.ਏ., ਬਿਕਰਮਜੀਤ ਸਿੰਘ ਚੀਮਾ ਯੂ.ਐੱਸ.ਏ., ਬਲਿਹਾਰ ਲੇਲ੍ਹ ਯੂ.ਐੱਸ.ਏ., ਮਨਜਿੰਦਰ ਸਿੰਘ ਸਰਪੰਚ ਪਿੰਡ ਠੋਣਾ, ਕੁਲਵਿੰਦਰ ਸਿੰਘ ਪੰਜੋਲਾ, ਕੁਲਵੰਤ ਸਿੰਘ ਸੈਣੀ, ਮਾ. ਅਜੇ ਚੰਦੇਲ, ਜੋਗਿੰਦਰ ਸਿੰਘ ਪੋਸਟਲ ਇੰਪਲਾਇਸ ਯੂਨੀਅਨ ਆਗੂ, ਨਰਿੰਦਰਪਾਲ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਘਨੌਲੀ ਅਤੇ ਗੁਰਪ੍ਰੀਤ ਸਿੰਘ ਰੋਪੜ ਤਾਈਕਵਾਂਡੋ ਕੋਚ ਨੇ ਸਮੁੱਚੀ ਅਕੈਡਮੀ ਨੂੰ ਖਾਸ ਤੌਰ ‘ਤੇ ਮੁਬਾਰਕਾਂ ਦਿੱਤੀਆਂ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਡ-ਉਡ ਉਏ ਪੰਛੀ ਭੋਲ਼ਿਆ
Next article‌ ‘ਕਰੋ ਪੂਰੇ ਚਾਅ’