ਕੀਵ (ਸਮਾਜ ਵੀਕਲੀ): ਯੂਕਰੇਨ ਦੇ ਵੱਖਵਾਦੀ ਆਗੂਆਂ ਨੇ ਵੀ ਮੁਲਕ ਦੇ ਪੂਰਬੀ ਹਿੱਸੇ ਵਿਚ ਪੂਰੀ ਸੈਨਾ ਜਮ੍ਹਾਂ ਕਰ ਦਿੱਤੀ ਹੈ। ਗੜਬੜ ਵਾਲੇ ਇਸ ਖੇਤਰ ਵਿਚ ਹਿੰਸਾ ਵਧੀ ਹੈ। ਪੱਛਮੀ ਮੁਲਕਾਂ ਦਾ ਮੰਨਣਾ ਹੈ ਕਿ ਰੂਸ ਇਸ ਗੜਬੜੀ ਨੂੰ ਹਮਲਾ ਕਰਨ ਲਈ ਬਹਾਨਾ ਬਣਾ ਸਕਦਾ ਹੈ। ਦੱਸਣਯੋਗ ਹੈ ਕਿ ਯੂਕਰੇਨ ਦੇ ਡੋਨੇਸਕ ਖੇਤਰ ਵਿਚ ਰੂਸ ਪੱਖੀ ਸਰਕਾਰ ਚੱਲ ਰਹੀ ਹੈ। ਲੁਹਾਂਸਕ ਖੇਤਰ ਵਿਚ ਵੀ ਇਸੇ ਤਰ੍ਹਾਂ ਦਾ ਐਲਾਨ ਹੋਇਆ ਹੈ ਤੇ ਉੱਥੇ ਵੀ ਵੱਖਵਾਦੀ ਸਰਕਾਰ ਹੈ। ਉੱਥੋਂ ਦੇ ਆਗੂਆਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਯੂਕਰੇਨੀ ਬਲ ਉਨ੍ਹਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਵੱਖਵਾਦੀ ਤੇ ਯੂਕਰੇਨੀ ਬਲ ਪਿਛਲੇ ਕਰੀਬ ਅੱਠ ਸਾਲਾਂ ਤੋਂ ਲੜ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly