ਮੱਲੀਆਂ ਕਲਾਂ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ): ਸੂਬੇ ਅੰਦਰ ਵਿਧਾਨ ਸਭਾ ਦੀਆ ਚੋਣਾ ਕਰਕੇ ਚੋਣ ਪ੍ਰਚਾਰ ਸਿਖਰਾ ਤੇ ਰਿਹਾ। ਵੱਖ ਵੱਖ ਰਾਜਨੀਤਿਕ ਪਾਰਟੀਆ ਵੱਲੋ ਚੋਣ ਜਲਸਿਆ ਰਾਹੀ ਇੱਕ ਦੂਜੇ ਤੇ ਦੂਸ਼ਣਬਾਜ਼ੀ ਤੋ ਇਲਾਵਾ ਕੋਈ ਵੀ ਵਿਕਾਸ ਤੇ ਵਾਤਾਵਰਣ ਸੰਬੰਧੀ ਅਤੇ ਨਾ ਹੀ ਪਾਣੀ ਦੇ ਮੁੱਧਿਆ ਨੂੰ ਲੈ ਕੇ ਗੱਲ ਕੋਈ ਸਾਹਮਣੇ ਆਈ ਉਕਤ ਵਿਚਾਰਾ ਦਾ ਪ੍ਰਗਟਾਵਾ ਐਡਵੋਕੇਟ ਸੁਰਿੰਦਰ ਖੀਵਾ ਨੇ ਇੱਕ ਪ੍ਰੈੱਸ ਬਿਆਨ ਵਿੱਚ ਕੀਤਾ ਤੇ ਆਖਿਆ ਕਿ ਰਾਜਨੀਤਿਕ ਪਾਰਟੀਆ ਦੀਆ ਚੋਣ ਰੈਲੀਆ ਵਿੱਚ ਲੋਕ ਹਿੱਤ ਮਸਲੇ ਚੋਣ ਪ੍ਰਚਾਰ ਦੇ ਸ਼ੋਰ-ਸ਼ਰਾਬੇ ਵਿੱਚ ਗਾਇਬ ਰਹੇ। ਇੱਥੋ ਤੱਕ ਸੱਤਾਧਾਰੀ ਪਾਰਟੀ ਨੇ ਤਾਂ ਅਪਣਾ ਚੋਣ ਮਨੋਰਥ ਪੱਤਰ ਵੀ ਜਾਰੀ ਨਹੀ ਕੀਤਾ। ਪੰਜਾਬ ਦੀ ਚੋਣ ਮੁਹਿੰਮ ਵਿੱਚ ਮਹਿੰਗਾਈ ਜਿਸ ਨੇ ਸਧਾਰਨ ਜਨਮਾਨਿਸ ਦੀ ਜਾਨ ਕੱਢੀ ਪਈ ਹੈ।
ਕਿਸੇ ਵੀ ਨੈਸ਼ਨਲ ਰਾਸ਼ਟਰੀ ਖੇਤਰੀ ਪਾਰਟੀ ਨੇ ਚੋਣ ਇਜੰਡਾ ਨਹੀ ਬਣਾਇਆ ਸਗੋ ਵੋਟਾ ਨੂੰ ਲਾਲਚ ਨਾਲ ਭਰਮਾਉਣਾ ਜਿਵੇ ਔਰਤਾ ਨੂੰ ਮਹੀਨੇਵਾਰ ਪੈਸੇ ਦੇਣ ਦਾ ਮੁੱਦਾ ਸਭ ਤੋ ਭਾਰੂ ਰਿਹਾ।ਪਾਣੀਆਂ,ਚੰਡੀਗੜ੍ਹ ਪੰਜਾਬ ਨੂੰ ਤਬਦੀਲ ਕਰਨਾ,ਪੰਜਾਬੀ ਬੋਲਦੇ ਇਲਾਕੇ,ਰਾਜਾ ਨੂੰ ਵੱਧ ਅਧਿਕਾਰ ਦੇਣ ਦਾ ਮੁੱਦਾ,ਪੰਜਾਬ ਦੇ ਰਾਜਨੀਤਿਕ ਲੀਡਰਾ ਦੇ ਭਾਸ਼ਣਾ ਦਾ ਹਿੱਸਾ ਬਿਲਕੁੱਲ ਨਹੀ ਬਣਿਆ। ਸੂਬੇ ਦਾ ਖੇਤੀ ਸੰਕਟ ਰੁਜ਼ਗਾਰ ਮੁੱਖੀ ਵਸੀਲੇ ਪੈਦਾ ਕਰਨ, ਪੰਜਾਬ ਦੇ ਆਰਥਿਕ ਸੰਕਟ ਚੋ ਕੱਢਣ ਦਾ ਵਿਚਾਰ ਵਟਾਂਦਰਾ ਗਾਇਬ ਹੈ।ਨੈਸ਼ਨਲ,ਖੇਤਰੀ ਇੱਥੋ ਤੱਕ ਕਿ ਅਜਾਦ ਉਮੀਦਵਾਰ ਵੋਟਰਾ ਨੂੰ ਵਿਅਕਤੀਗਤ ਲਾਲਚ ਦੇ ਕੇ ਭਰਮਾਉਣ ਦੇ ਜਤਨ ਵਿੱਚ ਹੈ। ਜਿਕਰਯੋਗ ਹੈ ਕਿ ਇਸਵਾਰ ਸੂਬੇ ਅੰਦਰ ਪਹਿਲੀ ਆਰ ਚਾਰਕੋਨੀ ਭਸਮੀ ਟੱਕਰ ਹੈ। ਸਧਾਰਨ ਵੋਟਰ ਇਸ ਵਿੱਚੋ ਅਪਣੀ ਗੱਲ ਕਰਨ ਵਾਲੀ ਧਿਰ ਨੂੰ ਲੱਭਣ ਦੇ ਯਤਨ ਵਿੱਚ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly