ਉਮੀਦਵਾਰ ਨਵਤੇਜ ਸਿੰਘ ਚੀਮਾ ਦੇ ਹੱਕ ਵਿੱਚ ਬੂਲਪੁਰ ਵਿਖੇ ਵਿਸ਼ਾਲ ਚੋਣ ਰੈਲੀ

ਪਿੰਡ ਬੂਲਪੁਰ ਵਿਖੇ ਠੇਕੇਦਾਰ ਹਰਮਿੰਦਰਜੀਤ ਸਿੰਘ ਦੇ ਗ੍ਰਹਿ ਵਿਖੇ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਮੀਦਵਾਰ ਨਵਤੇਜ ਸਿੰਘ ਚੀਮਾ ਤੇ ਹਾਜ਼ਰ ਪਿੰਡ ਨਿਵਾਸੀ

ਆਜ਼ਾਦ ਉਮੀਦਵਾਰ ਵੱਲੋਂ ਦਿਖਾਏ ਸਬਜ਼ਬਾਗ ਤੋਂ ਵਾਪਸ ਕਾਂਗਰਸ ਪਾਰਟੀ ਵਿਚ ਦੁਬਾਰਾ ਆ ਰਹੇ ਹਨ ਲੋਕ – ਨਵਤੇਜ ਚੀਮਾ
ਕਪੂਰਥਲਾ (ਕੌੜਾ)- ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਵੱਲੋਂ ਹਲਕੇ ਵਿੱਚ ਵਿੱਢੀ ਗਈ ਚੋਣ ਮੁਹਿੰਮ ਦੀ ਲੜੀ ਦੇ ਤਹਿਤ ਹਲਕੇ ਦੇ ਮਸ਼ਹੂਰ ਪਿੰਡ ਬੂਲਪੁਰ ਤੇ ਬਸਤੀ ਬੂਲਪੁਰ ਵਿਖੇ ਇਕ ਵਿਸ਼ਾਲ ਚੋਣ ਮੀਟਿੰਗ ਸੀਨੀਅਰ ਕਾਂਗਰਸੀ ਆਗੂ ਠੇਕੇਦਾਰ ਹਰਮਿੰਦਰਜੀਤ ਸਿੰਘ ਦੇ ਗ੍ਰਹਿ ਵਿਖੇ ਕੀਤੀ ਗਈ। ਨਰਿੰਦਰ ਸਿੰਘ ਜੈਨਪੁਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ , ਰਮੇਸ਼ ਡਡਵਿੰਡੀ ਬਲਾਕ ਸੰਮਤੀ ਮੈਂਬਰ, ਇੰਦਰਜੀਤ ਸਿੰਘ ਲਿਫਟਰ ਬਲਾਕ ਸੰਮਤੀ ਮੈਂਬਰ ,ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸੌਂਦ, ਐਡਵੋਕੇਟ ਬਲਵਿੰਦਰ ਸਿੰਘ ਮੋਮੀ ਦੀ ਅਗਵਾਈ ਹੇਠ ਪਿੰਡ ਬੂਲਪੁਰ ਤੇ ਬਸਤੀ ਬੂਲਪੁਰ ਦੇ ਵੋਟਰਾਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੇ ਜਿੱਥੇ ਹਲਕਾ ਸੁਲਤਾਨਪੁਰ ਲੋਧੀ ਵਿੱਚ ਕਾਂਗਰਸ ਪਾਰਟੀ ਵੱਲੋਂ ਕਰਾਏ ਵਿਕਾਸ ਕੰਮਾਂ ਤੇ ਰੌਸ਼ਨੀ ਪਾਈ। ਉਥੇ ਹੀ ਉਨ੍ਹਾਂ ਨੇ ਪਿੰਡ ਨਿਵਾਸੀਆਂ ਨੂੰ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਆਪਣੇ ਪੁੱਤਰ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਹਲਕੇ ਵਿੱਚ ਚੋਣ ਲੜਾ ਕੇ ਜਿੱਥੇ ਆਪਣੀ ਮਾਂ ਪਾਰਟੀ ਨਾਲ ਧ੍ਰੋਹ ਕਮਾ ਰਹੇ ਹਨ। ਉਥੇ ਹੀ ਭਾਜਪਾ ਦੇ ਇਸ਼ਾਰੇ ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਲਕੇ ਵਿੱਚ ਗੁੰਡਾਗਰਦੀ ਤੇ ਨਸ਼ਿਆਂ ਤੋਂ ਆਪਣੀ ਨਵੀਂ ਪੀੜ੍ਹੀ ਨੂੰ ਜੇਕਰ ਬਚਾਉਣਾ ਹੈ ਤਾਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਇਸ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਹਰਾਉਣਾ ਜਰੂਰੀ ਹੈ।

ਕਿਉਂਕਿ ਰਾਣਾ ਗੁਰਜੀਤ ਸਿੰਘ ਨਸ਼ਿਆਂ ਦੀ ਇੱਕ ਸਿਉਂਕ ਹੈ ।ਜੋ ਸੁਲਤਾਨਪੁਰ ਲੋਧੀ ਹਲਕੇ ਨੂੰ ਅੰਦਰੋਂ ਅੰਦਰੀ ਖਾ ਜਾਵੇਗੀ। ਉਹਨਾਂ ਪਿੰਡ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਅਕਾਲੀ ਅਤੇ ਆਪ ਦੇ ਉਮੀਦਵਾਰ ਜੋ ਦੂਜੀਆਂ ਪਾਰਟੀਆਂ ਤੋਂ ਆਏ ਹਨ। ਉਨ੍ਹਾਂ ਨੂੰ ਲੋਕ ਮੂੰਹ ਨਾ ਲਗਾਉਣ । ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਹੱਕ ਵਿੱਚ ਇੱਕ ਵਾਰ ਦੁਬਾਰਾ ਹਵਾ ਚੱਲ ਪਈ ਹੈ। ਜੋ ਲੋਕ ਆਜ਼ਾਦ ਉਮੀਦਵਾਰ ਨਾਲ ਉਸ ਵੱਲੋਂ ਵਿਖਾਏ ਸਬਜ਼ਬਾਗ ਦੇਖ ਕੇ ਗਏ ਸਨ। ਉਹ ਸਾਰੇ ਵਾਪਸ ਕਾਂਗਰਸ ਵਿੱਚ ਆ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਕਾਫ਼ੀ ਹੋਰ ਨਵੇਂ ਚਿਹਰੇ ਵੀ ਆਜ਼ਾਦ ਉਮੀਦਵਾਰ ਦਾ ਪੱਲਾ ਛੱਡ ਕੇ ਜਲਦ ਹੀ ਕਾਂਗਰਸ ਦਾ ਪੱਲਾ ਫਡ਼ਨ ਜਾ ਰਹੇ ਹਨ। ਇਸ ਤੋਂ ਚੇਅਰਮੈਨ ਮਾਰਕੀਟ ਕਮੇਟੀ ਪਰਵਿੰਦਰ ਸਿੰਘ ਪੱਪਾ ਤੇ ਬਲਾਕ ਸੰਮਤੀ ਮੈਂਬਰ ਰਮੇਸ਼ ਡਡਵਿੰਡੀ ਨੇ ਸਮੂਹ ਪਿੰਡ ਨਿਵਾਸੀਆਂ ਨੂੰ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਭੇਜਣ ਲਈ ਲੋਕਾਂ ਨੂੰ ਵਿਸ਼ੇਸ਼ ਅਪੀਲ ਕੀਤੀ। ਅੰਤ ਵਿਚ ਠੇਕੇਦਾਰ ਹਰਮਿੰਦਰਜੀਤ ਸਿੰਘ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਬਾਕੀ ਕਾਂਗਰਸੀ ਆਗੂਆਂ ਦਾ ਪਿੰਡ ਬੂਲਪੁਰ ਦੇ ਬਸਤੀ ਬੂਲਪੁਰ ਵਿਖੇ ਪਹੁੰਚਣ ਤੇ ਸਵਾਗਤ ਕੀਤਾ । ਇਸ ਮੌਕੇ ਤੇ ਸੁਖਵਿੰਦਰ ਸਿੰਘ ਸੌਂਦ ,ਐਡਵੋਕੇਟ ਬਲਵਿੰਦਰ ਸਿੰਘ ਮੋਮੀ , ਮਾਸਟਰ ਰਣਜੀਤ ਸਿੰਘ ਸੈਦਪੁਰ , ਬਲਦੇਵ ਸਿੰਘ ਰੰਗੀਲਪੁਰ , ਕੁਲਵੰਤ ਸਿੰਘ ਨੂਰੋਵਾਲ, ਸਰਪੰਚ ਲੇਖ ਰਾਜ ਬਸਤੀ ਬੂਲਪੁਰ , ਤਰਸੇਮ ਸਿੰਘ ਠੱਟਾ, ਮਾਸਟਰ ਬਲਵੀਰ ਸਿੰਘ, ਪਰਮਜੀਤ ਸਿੰਘ ਦਰੀਏਵਾਲ, ਦਿਲਬਾਗ ਸਿੰਘ,ਹਰਦਿਆਲ ਸਿੰਘ ਫੌਜੀ, ਬੂਟਾ ਸਿੰਘ, ਭਜਨ ਸਿੰਘ, ਜਸਬੀਰ ਸਿੰਘ , ਪਰਵੇਜ਼ ਖ਼ਾਨ , ਸ਼ੀਤਲ ਸਿੰਘ, ਹੰਸ ਰਾਜ ਬੱਸੀ, ਪਰਮਿੰਦਰ ਪੱਪੀ , ਜਸਪਾਲ ਸਿੰਘ, ਡਾ ਸਵਰਨ ਸਿੰਘ, ਪਰਵਿੰਦਰ ਸਿੰਘ ਪੱਪਾ, ਹੀਰਾ ਸਿੰਘ ਆਦਿ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਸਕੂਲਾਂ ਵਿੱਚ “ਭਾਸ਼ਾ ਮੰਚ” ਦੀ ਸਾਰਥਕਤਾ’
Next articleਮੋਦੀ ਦੀ ਰੈਲੀ ਖ਼ਿਲਾਫ਼ ਪੰਜਾਬ ਭਰ ਵਿਚ ਰੋਸ ਮੁਜ਼ਾਹਰੇ