ਕਵਿਤਾ

(ਸਮਾਜ ਵੀਕਲੀ)

ਜਿਸ ਘਰ ਵਿੱਚ ਨਹੀਂ ਹੁੰਦੀ ਕੋਈ ਧੀ,
ਯਾਰੋ, ਉਹ ਘਰ ਹੁੰਦਾ ਖੰਡਰ ਹੀ।
ਆਪਣੇ ਪੇਕੇ ਘਰ ਦਾ ਸਦਾ ਭਲਾ ਮੰਗੇ,
ਸਹੁਰੇ ਘਰ ਵਿੱਚ ਬੈਠੀ ਕੱਲੀ ਧੀ।
ਆਪਣੇ ਦੁੱਖ ਉਹ ਦੱਸੇ ਨਾ ਕਿਸੇ ਨੂੰ,
ਆਪਣੇ ਦੁੱਖ ਜਰਦੀ ਉਹ ਕਰੇ ਨਾ ਸੀ ।
ਕਿਸੇ ਦੇ ਦੁੱਖ ਵੰਡਾਵਣ ਦੀ ਖਾਤਰ,
ਉਹ ਤੁਰ ਪਵੇ ਵੇਲੇ, ਕੁਵੇਲੇ ਵੀ।
ਧੀ ਨੂੰ ਤੋਲੀਏ ਕਾਹਦੇ ਬਰਾਬਰ,
ਧੀ ਬਰਾਬਰ ਤਾਂ ਹੈ ਨ੍ਹੀ ਸੋਨਾ ਵੀ।
ਧੀ ਨੂੰ ਖੁਸ਼ ਰੱਖੀਏ ਘਰ ਖੁਸ਼ ਰੱਖਣ ਲਈ,
ਜੇ ਧੀ ਰੋਈ, ਘਰ ਲੱਗੂ ਬੰਜ਼ਰ ਹੀ।
ਉਸ ਜਾਏ ਮਹਾਂਯੋਧੇ,ਬਲਕਾਰੀ,
ਉਸ ਜਾਏ ਗੁਰੂ, ਪੀਰ, ਪੈਗੰਬਰ ਵੀ।
ਇਹ ਜੱਗ ਤਾਂ ਹੀ ਚਲਦਾ ਰਹਿ ਸਕਦੈ,
ਜੇ ਹਰ ਘਰ ਵਿੱਚ ਹੋਵੇ ਜ਼ਰੂਰ ਇੱਕ ਧੀ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕਾਂ ਤੋਂ ਮਿਲ ਰਿਹਾ ਪਿਆਰ ਅਤੇ ਭਰਪੂਰ ਸਮਰਥਨ ਹੀ ਮੇਰੀ ਤਾਕਤ ਹੈ – ਰਣਜੀਤ ਸਿੰਘ ਖੋਜੇਵਾਲ
Next articleਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ