ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)-“ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ” ਅਤੇ “ਮੀਡੀਆ ਪਰਵਾਜ਼” ਦੇ ਸਾਂਝੇ ਯਤਨਾਂ ਸਦਕਾ “ਬਸੰਤ ਪੰਚਮੀ” ਦੇ ਸੰਬੰਧ ਵਿੱਚ 25ਵਾਂ (ਸਿਲਵਰ ਜੁਬਲੀ )ਕਵੀ ਦਰਬਾਰ11ਫਰਵਰੀ ਦਿਨ ਸ਼ੁਕਰਵਾਰ ਨੂੰ ਜ਼ੂਮ ਐੱਪ ਤੇ ਕਰਵਾਇਆ ਗਿਆ। ਇਸ ਮੰਚ ਦੀ ਪ੍ਰਧਾਨਗੀ ਸ਼੍ਰੀ ਮਤੀ ‘ਨਿਰਮਲ ਕੌਰ ਕੋਟਲਾ ਅਤੇ ਕੁਲਵਿੰਦਰ ਨੰਗਲ ‘ ਜੀ ਨੇ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ‘ਸਰਬਜੀਤ ਕੌਰ ਹਾਜ਼ੀਪੁਰ’ ਜੀ ਨੇ ਬਾਖੂਬੀ ਨਿਭਾਈ। ਇਸ ਕਵੀ ਦਰਬਾਰ ਦੀ ਸ਼ੁਰੂਆਤ ਸਰਬਜੀਤ ਕੌਰ ਹਾਜੀਪੁਰ ਨੇ ਬਸੰਤ ਰੁੱਤ ਨਾਲ ਸੰਬੰਧਿਤ ਤੁਕਾਂ ਬੋਲ ਕੇ ਕੀਤੀ। ਇਸ ਤੋਂ ਬਾਅਦ ਸਾਰੀਆਂ ਭੈਣਾਂ ਨੇ ਆਪੋ- ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਜਿਨ੍ਹਾਂ ਵਿਚ ਮੁੱਖ ਮਹਿਮਾਨ ਡਾ.ਰਵਿੰਦਰ ਭਾਟੀਆ ਜੀ ਰਹੇ ਉਹਨਾਂ ਨੇ ਸਾਰੀਆਂ ਕਵਿਤਰੀਆਂ ਦੀਆਂ ਰਚਨਾਵਾਂ ਨੂੰ ਬਹੁਤ ਮਾਣ ਮਤੇ ਲਫ਼ਜ਼ਾਂ ਨਾਲ ਸਲਾਹਿਆ ਅਤੇ ਹੋਰ ਅਗਾਂਹ ਵੱਧਣ ਦੀ ਪ੍ਰੇਰਨਾ ਵੀ ਦਿੱਤੀ | ਕਵੀ ਦਰਬਾਰ ਵਿੱਚ ਹਿੱਸਾ ਲੈ ਰਹੀਆਂ ਕਲਮਾਂ ਨੇ ਆਪਣੀਆਂ ਰਚਨਾਵਾਂ ਨਾਲ ਪ੍ਰੋਗਰਾਮ ਨੂੰ ਚਾਰ ਚੰਦ ਲਾ ਦਿੱਤੇ ਜਿਨ੍ਹਾਂ ਵਿੱਚ ਮਨਪ੍ਰੀਤ ਕੌਰ ਮੱਟੂ,ਸੰਦੀਪ ਕੌਰ ਸ਼੍ਰੀ ਅਨੰਦਪੁਰ ਸਾਹਿਬ,ਬਲਜੀਤ ਝੂਟੀ,ਜਗਦੀਪ ਨੂਰਾਨੀ, ਦਵਿੰਦਰ ਢਿਲੋਂ, ਡਾ. ਰਾਜਬੀਰ ਕੌਰ,ਸਰਬਜੀਤ ਕੌਰ ਪੀ ਸੀ,ਮਨਿੰਦਰਜੀਤ ਕੌਰ ਬਾਠ ਮਹਿਲ ਜੰਡਿਆਲਾ, ਸਰਬਜੀਤ ਕੌਰ ਹਾਜ਼ੀਪੁਰ’ ਜੀ ਨੇ ਵੀ ਹਾਜ਼ਰੀ ਲਗਵਾਈ। ਜਿਸ ਵਿਚ ਸਾਰੀਆਂ ਭੈਣਾਂ ਨੇ ਬਸੰਤ ਰੁੱਤ ਦੇ ਸੰਬੰਧ ਵਿੱਚ ਆਪਣੀਆਂ ਕਵਿਤਾਵਾਂ ਬਾਖੂਬੀ ਪੇਸ਼ ਕੀਤੀ । ਇਸ ਪ੍ਰੋਗਰਾਮ ਵਿਚ ਕਾਫ਼ੀ ਸਰੋਤਿਆਂ ਨੇ ਵੀ ਭਾਗ ਲਿਆ ਜਿਨ੍ਹਾਂ ਵਿਚ ਕੁਝ ਖਾਸ ਸਰੋਤੇ ‘ਸੁਮਿਤ ਜੋਸ਼ਨ ਅਤੇ ‘ਭੁਪਿੰਦਰਜੀਤ ਇਟਲੀ ਨੇ ਭਾਗ ਲਿਆ ਅਤੇ ਕਲਮਕਾਰਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਕਵੀ ਦਰਬਾਰ ਨੂੰ ਉਸਦੇ ਮੁਕਾਮ ਤਕ ਪਹੁੰਚਾਉਣ ਵਿਚ ਡਾ. ਕੁਲਦੀਪ ਸਿੰਘ ਦੀਪ ਜੀ ਅਤੇ ਭੈਣ ਨਿਰਮਲ ਕੌਰ ਕੋਟਲਾ, ਕੁਲਵਿੰਦਰ ਨੰਗਲ ਜੀ ਦਾ ਬਹੁਮੁੱਲਾ ਯੋਗਦਾਨ ਹੈ। ਜੋ ਨਵੀਆਂ ਕਲਮਾਂ ਨੂੰ ਸਰੋਤਿਆਂ ਦੇ ਰੂਬਰੂ ਕਰਵਾ ਪਰਵਾਜ਼ ਭਰਨ ਦਾ ਮੌਕਾ ਦੇ ਰਹੇ ਹਨ। ਇਸ ਤਰ੍ਹਾਂ ਇਹ ਕਵੀ ਦਰਬਾਰ ‘ਮੀਡੀਆ ਪਰਵਾਜ਼’ ਅਤੇ ‘ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ’ ਦੇ ਸਾਂਝੇ ਯਤਨਾਂ ਸਦਕਾ ਯਾਦਗਾਰੀ ਹੋ ਨਿਬੜਿਆ।ਆਖੀਰ ਵਿੱਚ ਸਰਬਜੀਤ ਕੌਰ ਹਾਜੀਪੁਰ ਨੇ ਸਾਰੀਆਂ ਕਵਿਤਰੀਆਂ ਨੂੰ ਮੰਚ ਵੱਲੋਂ ਸਰਟੀਫਿਕੇਟ ਵੀ ਦਿੱਤੇ ਅਤੇ ਸੱਭ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ|

ਰਮੇਸ਼ਵਰ ਸਿੰਘ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਦਿਨ ਵੋਟਾਂ ਦਾ ਹੈ ਨਜ਼ਦੀਕ ਆਇਆਂ,