ਨਵੀਂ ਦਿੱਲੀ (ਸਮਾਜ ਵੀਕਲੀ): ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਛੇ ਦਿਨਾ ਆਸਟਰੇਲੀਆ ਤੇ ਫਿਲਪੀਨਜ਼ ਦੌਰਾ ਵੀਰਵਾਰ 10 ਫਰਵਰੀ ਤੋਂ ਸ਼ੁਰੂ ਹੋਵੇਗਾ। ਵਿਦੇਸ਼ ਮੰਤਰੀ ਵਜੋਂ ਉਨ੍ਹਾਂ ਦਾ ਇਹ ਪਹਿਲਾ ਆਸਟਰੇਲੀਆ ਦੌਰਾ ਹੋਵੇਗਾ, ਜਿਹੜਾ 10 ਤੋਂ 13 ਫਰਵਰੀ ਤੱਕ ਚੱਲੇਗਾ। ਸ੍ਰੀ ਜੈਸ਼ੰਕਰ ਦਾ ਫਿਲੀਪੀਨਜ਼ ਦੌਰਾ 13 ਤੋਂ 15 ਫਰਵਰੀ ਹੋਵੇਗਾ। ਭਾਰਤੀ ਵਿਦੇਸ਼ ਮੰਤਰੀ ਵੱਲੋਂ ਇਹ ਦੌਰਾ ਦੱਖਣ ਪੱਛਮੀ ਦੇਸ਼ ਵੱਲੋਂ ਭਾਰਤ ਤੋਂ ਬ੍ਰਹਮੋਸ ਮਿਜ਼ਾਈਲ ਦੀਆਂ ਤਿੰਨ ਬੈਟਰੀਆਂ ਖਰੀਦਣ ਦੇ ਕਰਾਰ ਹੋਣ ਤੋਂ ਦੋ ਹਫ਼ਤੇ ਤੋਂ ਵੱਧ ਸਮੇਂ ਬਾਅਦ ਕੀਤਾ ਜਾਣਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਵਿਦੇਸ਼ ਮੰਤਰੀ ਦੇ ਦੋ ਦੇਸ਼ਾਂ ਦੇ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਹ ਮੈਲਬਰਨ ਵਿੱਚ 11 ਫਰਵਰੀ ਨੂੰ ‘ਕੁਆਡ’ ਵਿਦੇਸ਼ ਮੰਤਰੀਆਂ ਦੀ ਚੌਥੀ ਮੀਟਿੰਗ ਵਿੱਚ ਆਪਣੇ ਆਸਟਰੇਲੀਆ, ਜਪਾਨ ਤੇ ਅਮਰੀਕੀ ਹਮਰੁਤਬਾਵਾਂ ਨਾਲ ਸ਼ਾਮਲ ਹੋਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly