(ਸਮਾਜ ਵੀਕਲੀ)
ਮੈਂ ਕਾਂਗਰਸੀ ਮੈਂ ਅਕਾਲੀ ਲੋਕੀ ਤਾਂ ਧੜਿਆਂ ਵਿੱਚ ਵੰਡੇ ਹੋਏ ਨੇ
ਉਹ ਸਮਝਣ ਸਾਨੂੰ ਗਾਜਰ ਮੂਲੀ ਸਿਆਸਤਦਾਨ ਹੰਢੇ ਹੋਏ ਨੇ
ਸਾਨੂੰ ਲੁੱਟਦੇ ਲੜਾਕੇ ਇਕ ਦੂਜੇ ਨੂੰ ਆਪ ਜੱਫੀਆਂ ਪਾਉਂਦੇ ਨੇ,
ਮਤ ਦਿੰਦੇ ਨੇ ਸਾਡੀ ਮਾਰ ਪਰ ਸਿੰਘਦਾਰ ਆਪ ਉਹ ਚੰਡੇ ਹੋਏ ਨੇ
ਸਾਨੂੰ ਕਹਿੰਦੇ ਆਪਸ ਵਿੱਚ ਲੜੋ ਮਰੋ ਜੋ ਮਰਜ਼ੀ ਕਰੋ’
ਆਪ ਆਪਸ ਵਿੱਚ ਇਕ ਦੂਜੇ ਨਾਲ ਰਿਸ਼ਤੇ ਕਰਕੇ ਗੰਢੇ ਹੋਏ ਨੇ
ਸਦਕੇ ਜਾਵਾਂ ਮੈਂ ਆਪਣੇ ਵਰਗੇ ਮੂਰਖਾਂ ਦੇ ਇਕਬਾਲ ਸਿਹਾ
ਜਿਨ੍ਹਾਂ ਨੇ ਅੱਜ ਵੀ ਇਨ੍ਹਾਂ ਗਦਾਰ ਆਗੂਆਂ ਦੇ ਚੁੱਕੇ ਝੰਡੇ ਹੋਏ ਨੇ
ਬੇਸ਼ਰਮ ਜਨਤਾ ਨਹੀਂ ਮਿਲਣੀ ਆਗੂਆਂ ਨੂੰ ਸਾਡੇ ਵਰਗੀ,
ਜਿਨ੍ਹਾਂ ਨੂੰ ਅਸੀਂ ਵੋਟਾਂ ਪਾਕੇ ਚੁਣਿਆ ਸਾਨੂੰ ਮਾਰਨ ਨੂੰ ਫ਼ੜੇ ਡੰਡੇ ਹੋਏ ਨੇ
ਸਿੰਘਦਾਰ ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly