(ਸਮਾਜ ਵੀਕਲੀ)
ਪਾਪਾ ਦੀ ਬਰਸੀ ਤੇ…
4 ਫਰਵਰੀ 1998,, ਅੱਜ ਮੇਰੇ ਪਾਪਾ ਨੁੰ ਗਿਆ 24 ਸਾਲ ਹੋਗੇ…
ਪੈਗੀ ਦੁੱਖਾਂ ਵਿਚ ਜਿੰਦ, ਔਖੇ ਕਟਣੇ ਦੋ ਬਿੰਦ,
ਘੁੱਟ ਸਬਰਾਂ ਦੇ ਲਵਾਂ ਕਿਵੇਂ ਪੀ ਬਬੁਲਾ, ਧਾਹਾਂ ਮਾਰਦੀ,
ਧਾਹਾਂ ਮਾਰਦੀ ਸਿਵੇ ਤੇ ਤੇਰੀ ਧੀ ਬਬੁਲਾ, ਧਾਹਾਂ ਮਾਰਦੀ,,,,,,,
ਸੁੱਤਾ ਗ਼ੂੜੀ ਨੀਂਦੇ ਛੱਡ ਮੈਨੂੰ ਕਿਸ ਦੇ ਸਹਾਰੇ,
ਵੀਰ ਅੰਮੀ ਦੋਵੇਂ ਤੋਰੇ ਜੋ ਸੀ ਆਖਰੀ ਸਹਾਰੇ,
ਕੇਹੀ ਪਾਈ ਤੂੰ ਵਿਛੋੜੇ ਵਾਲੀ ਲੀਹ ਬਬੁਲਾ, ਧਾਹਾਂ ਮਾਰਦੀ,
ਧਾਹਾਂ ਮਾਰਦੀ ਸਿਵੇ ਤੇ ਤੇਰੀ ਧੀ ਬਬੁਲਾ, ਧਾਹਾਂ ਮਾਰਦੀ,,,,,
ਤੂੰ ਉਠਦਾ ਕਿੳਂ ਨੀ ਵਾਜਾਂ ਮਾਰ ਮੈਂਭੁਲਾਵਾਂ,
ਤੂੰ ਗਿੳਂ ਜਿਹੜੇ ਰਾਹੇ ਤੇਰੇ ਪਿਛੇ ਮੈਂ ਭੀ ਆਵਾਂ,
ਤੂੰ ਤਾਂ ਦੱਸ ਕੇ ਗਿਆ ਨਾ ਕੁਝ ਵੀ ਬਬੁਲਾ,ਧਾਹਾਂ ਮਾਰਦੀ,,
ਧਾਹਾਂ ਮਾਰਦੀ ਸਿਵੇ ਤੇ ਤੇਰੀ ਧੀ ਬਬੁਲਾ ਧਾਹਾਂ ਮਾਰਦੀ,,,
ਮੈਨੂੰ ਤੇਰੇ ਜੇਹੇ ਕਿਸੇ ਨੇ ਵੀ ਲਾਡ ਨਹੀ ਲਾਡੋਣੇ,
ਰੰਗ ਰਾਗ ਦੁਨੀਆ ਦੇ ਮੇਰੇ ਦਿਲੀ ਨਹੀੳਂ ਭੋਣੇ,
ਆਜਾ ਪੁੱਛ ਲੈ ਦੱਸਾ ਮੈ ਦੁੱਖ ਕੀ ਕੀ ਬਬੁਲਾ, ਧਾਹਾਂ ਮਾਰਦੀ,,
ਧਾਹਾਂ ਮਾਰਦੀ ਸਿਵੇ ਤੇ ਤੇਰੀ ਧੀ ਬਬੁਲਾ, ਧਾਹਾਂ ਮਾਰਦੀ,,
ਤੈਨੂੰ ਆਵੇ ਨਾ ਤਰਸ ਰੱਬਾ ਤੱਕ ਮੇਰੇ ਵੈਣ,
ਟੁੱਟਾ ਗ਼ਮਾ ਦਾ ਪਹਾੜ ਹੋਏ ਜ਼ਖਮੀ ਏ ਨੈਣ,
ਤੂੰ ਤਾ ਜਰਦਾ ਨਹੀ ਸੀ ਮੁੱਖੋ ਸੀ ਬਬੁਲਾ, ਧਾਹਾਂ ਮਾਰਦੀ,
ਧਾਹਾਂ ਮਾਰਦੀ ਸਿਵੇ ਤੇ ਤੇਰੀ ਧੀ ਬਬੁਲਾ,ਧਾਹਾਂ ਮਾਰਦੀ,,,
ਸਿਰੋ ਉੱਠ ਗਿਆ “ਪ੍ਰੀਤ” ਦੇ ਸਹਾਰਾ ਬਾਪ ਦਾ,
ਪਿੰਡ ਅਪਣਾ ਉਜਾੜ ਬਿਆ ਬਾਨ ਜਾਪਦਾ,
ਮੈਨੂੰ ਬੀਜ ਗਿਓ ਮੁਸੀਬਤਾਂ ਦੇ ਬੀ ਬਬੁਲਾ,
ਲੱਗੂ ਤੇਰੇ ਬਿਨਾ ਕਿਵੇ ਮੇਰਾ ਜੀ ਬਬੁਲਾ, ਧਾਹਾਂ ਮਾਰਦੀ,
ਧਾਹਾਂ ਮਾਰਦੀ ਸਿਵੇ ਤੇ ਤੇਰੀ ਧੀ ਬਬੁਲਾ, ਧਾਹਾਂ ਮਾਰਦੀ,,,
ਅਪਣੇ ਪਾਪਾ ਦਾ ਬੇਟਾ
Goodday
ਡਾ. ਲਵਪ੍ਰੀਤ ਕੌਰ ਜਵੰਦਾ
——-
ਅੰਮੜੀ ਦੀ ਬਰਸੀ ਤੇ…
ਅੱਜ ਮੇਰੀ ਅਮੜੀ ਨੂੰ ਤੁਰੇ 24 ਸਾਲ ਹੋਗੇ। ਇਸ ਸਮੇ ਤੱਕ ਤਾ ਮੰਮਾ ਪਾਪਾ ਭੇਟ ਵੀ ਕਰ ਦਿੱਤਾ ਗਿਆ ਸੀ। ਇੱਕ ਆਸ ਤੇ ਅਰਦਾਸ ਕਰ ਹੰਝੂ ਪੀ ਹੋਸਪਿਟਲ਼ ਆਏ ਸੀ ਕੇ ਵੀਰ ਬਚ ਜਾਵੇ ਪੇਕੇ ਬੱਚ ਜਾਣ ਪਰ ਡਾਡੇ ਨੂੰ ਮਨਜੂਰ ਨਹੀ ਸੀ।
ਤੇਰੇ ਬਾਗ ਦੀ ਬੁਲਬੁਲ ਨੀ ਅਮੜੀਏ,
ਇੱਕਲੀ ਬੈਠ ਕੇ ਰੋਵੇ।
ਮੇਰਾ ਕੋਈ ਨਾ ਦਰਦੀ ਨੀ,
ਨਾ ਕੋਈ ਤੱਤੜੀ ਕੋਲ ਖਲੋਵੇ।
ਜਦੋਂ ਦੇ ਤੁਸੀਂ ਤੁਰ ਗੇ,
ਮੇਰਾ ਅਪਣਾ ਕੋਈ ਨਾ ਹੋਵੇ।
ਜਿੰਨੀ ਅੱਜ ਇੱਕਲੀ ਮੈ ਮਾਂ,
ਇੰਨਾ ਕੋਈ ਨਾ ਇੱਕਲਾ ਹੋਵੇ।
ਇਸ ਜ਼ਿੰਦਗੀ ਦੇ ਬੋਝੇ ਨੂੰ,
ਕਿਵੇ ਸੋਹਲ ਕਲੀ ਇਹ ਢੋਵੇ।
ਕੀਦੇ ਕੋਲ ਸਾਹ ਲਵਾਂ,
ਕੋਈ ਨਾ ਬਾਬੁਲ ਅਮੜੀ ਜਿਹਾ ਹੋਵੇ।
ਤੁਸੀ ਦੋਵੇ ਤੁਰੇ ਇੱਕਠੇ ਸੀ,
ਇੰਨਾ ਵੀ ਕੋਈ ਨਿਰਮੋਹਾ ਨਾ ਹੋਵੇ।
ਛੋਟਾ ਵੀਰ ਤਾਂ ਛੱਡ ਜਾਂਦੇ,
ਖੁੱਲੇ ਵਾਰ ਪੇਕਿਆ ਦੇ ਕੌਣ ਢੋਵੇ।
ਕੇਹੀ ਤਕਦੀਰ ਲਿਖੀ ਰੱਬਾ,
ਏਨਾ ਡਾਡਾ ਕੋਈ ਨਾ ਹੋਵੇ।
ਰੱਬਾ ਤੇਰਾ ਵੀ ਕੋਈ ਵਿੱਛੜ ਜਾਵੇ,
ਫਿਰ ਤੂੰ “ਪ੍ਰੀਤ” ਦੇ ਗੱਲ ਲੱਗ ਰੋਵੇ।
6 ਫਰਵਰੀ ਅੱਜ ਛੋਟੇ ਵੀਰ ਦੀ ਬਰਸੀ ਏ ,,,
4 ਫਰਵਰੀ ਨੁੰ ਪਿਆ ਬਾਪ ਦਾ ਵਿਛੋੜਾ,
5 ਫਰਵਰੀ ਨੂੰ 4 ਵੱਜਗੇ ਸੀ ਚਿਤਾ ਦੀ ਕਰਦੇ ਤਿਆਰੀ,
4 ਵਜੇ ਹੀ ਮਾਂ ਨੇ ਵੀ ਮਾਰੀ ਸੀ ਉਡਾਰੀ।
5 ਫਰਵਰੀ ਨੂੰ ਮਾਰਿਆ ਫੇਰ ਰੱਬ ਲੋੜਾ।
ਕਿਵੇ ਦੱਸ ਥੋਡਾ ਦੋਹਾ ਦਾ ਜਰਾ ਮੈ ਵਿਛੋੜਾ।
ਦੋਹਾ ਦੀਆਂ ਆਖਰੀ ਸਭੇ ਰਸਮਾ ਕਰ,
6 ਵਜੇ ਮਾਂ ਤੇਰੇ ਸੀਨੇ ਉੱਤੇ ਪਾਈ ਬਬੁਲਾ,
ਚਿੱਤਾ ਦੋਨਾ ਦੀ ਇੱਕਠਿਆ ਜਲਾਈ ਬਬੁਲਾ,
ਧੀ ਮਾਰ ਕੇ ਦੋਹੱਥੜੇ ਰੁਆਈ ਬਬੁਲਾ।
ਮੈਥੋ ਝੱਲੀ ਨਹੀ ਜਾਦੀ ਏ ਜੁਦਾਈ ਬਬੁਲਾ।
ਤੁਹਾਨੂੰ ਤੌਰ ਦੋਹਾ ਤਾਈ ਰਾਤੀ ਸਲਾਹਾ ਕੀਤੀਆਂ,
ਛੋਟੇ ਵੀਰ ਲੀ ਹੱਥ ਜੋੜ ਅਰਜੋਈਆਂ ਕੀਤੀਆਂ,
ਡਾਡੇ ਮਨੀ ਨਾ ਇੱਕ ,ਗੇਈ ਜਹਾਨੋ ਸਾਂਝ ਮੁੱਕ,
ਸਵੇਰੇ ਤੜਕੇ ਹੀ ਖਬਰ ਮਾੜੀ ਆਈ ਬਬੁਲਾ
ਮੈਥੋ ਝੱਲੀ ਨਹੀ ਜਾਦੀ ਹੁਣ ਵੀਰ ਦੀ ਜੁਦਾਈ ਬਬੁਲਾ।
ਮੈ ਕੇਹੀ ਭੈਣ ਰੱਬਾ, ਤੈਨੂੰ ਤਰਸ ਨਾ ਆਇਆ,
ਸਿਹਰੇ ਬੰਨ ਜਿਨੇ ਵੀਰ ਅਰਥੀ ਤੇ ਪਾਇਆ।
ਪੱਖੀਆ ਝੱਲ ਮੈ ਸਿਹਰਾ ਉਸਦਾ ਸੀ ਗਾਇਆ।
ਮੂਹੰ ਚੁੰਮ ਚੁੰਮ ਵੀਰ ਦਾ ਦੱਸ ਮੰਗਾ ਕੀ ਦੁਆਵਾਂ ,
ਕਰ ਵਾਰਨੇ ਮੈ ਨੋਟ ਵੀਰੇ ਦੀ ਝੋਲੀ ਪਾਵਾ।
ਮੇਰੇ ਸ਼ਗੁਨਾ ਨੇ ਸਾਰੀ ਦੁਨੀਆ ਰੁਆਈ ਬਬੁਲਾ
ਮੈਥੋ ਝੱਲੀ ਨਹੀ ਜਾਦੀ ਏ ਜੁਦਾਈ ਬਬੁਲਾ।
ਦੇਖ ਡਾਡੇਆ ਵੇ ਰੱਬਾ ਸੱਤਾ ਭੈਣਾ ਦਾ ਓ ਚੰਨ ਜੇਹਾ ਵੀਰ,
ਵਿਆਹੁਣ ਤੇਰੇ ਦਰ ਆਇਆ ਤੂੰ ਹੋਇਆ ਨਾ ਦਲਗੀਰ,
ਦੇਖ ਓਹਦਾ ਰੰਗ ਰੂਪ ਤੂੰ ਹੋਇਆ ਬੇਈਮਾਨ,
ਘਰ ਜਵਾਈ ਬਣਾ ਰੱਖ ਲਿਆ ਤੂੰ ਕਾਹਦਾ ਏ ਮਹਾਨ।
ਇੱਕ ਵਾਰ ਮੌੜ ਓਹਨੂੰ ਮੇਰੀ ਅਪਣੀ ਭਾਬੋ ਸੰਗ,
ਬੱਸ ਇਕੋ ਮੇਰੀ ਮੰਨ ਇਹ ਆਖਰੀ ਏ ਮੰਗ।
ਓਹਤਾ ਸਭ ਕਰ ਸਕਦਾ ਕਿਓ “ਪ੍ਰੀਤ” ਉਸਨੇ ਰੁਆਈ ਬਬੁਲਾ
ਮੈਥੋ ਝੱਲੀ ਨਹੀ ਜਾਦੀ ਏ ਜੁਦਾਈ ਬਬੁਲਾ
ਤੇਰੀ ਅਪਣੀ ਭੈਣ
Goodday
ਡਾ. ਲਵਪ੍ਰੀਤ ਕੌਰ ਜਵੰਦਾ