ਦਿੱਲੀ ਵਾਲੇ ਪੰਜਾਬ ਦਾ ਕੁਝ ਨਹੀਂ ਸਵਾਰ ਸਕਦੇ: ਚੰਨੀ

Chief minister of Punjab Charanjit Singh Channi.

ਭਦੌੜ (ਸਮਾਜ ਵੀਕਲੀ):  ਹਲਕਾ ਭਦੌੜ ਤੋਂ ਕਾਂਗਰਸ ਦੇ ਉਮੀਦਵਾਰ ਤੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਦੁਬਾਰਾ ਕਾਂਗਰਸ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ। ਦਿੱਲੀ ਵਾਲੇ ਪੰਜਾਬ ਦਾ ਕੁਝ ਨਹੀਂ ਸਵਾਰ ਸਕਦੇ। ਉਨ੍ਹਾਂ ਕਿਹਾ ਕਿ ਲੰਘੇ ਪੰਜ ਸਾਲਾਂ ’ਚ ਕਾਂਗਰਸ ਨੇ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਚੰਨੀ ਨੇ ਕਿਹਾ ਕਿ ਉਹ ਵੀ ਦੁਕਾਨਦਾਰ ਰਹੇ ਹਨ, ਇਸ ਕਰਕੇ ਉਹ ਦੁਕਾਨਦਾਰਾਂ ਅਤੇੇ ਵਪਾਰੀਆਂ ਦੀ ਮੁਸ਼ਕਲਾਂ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਜੇ ਉਨ੍ਹਾਂ ਨੂੰ ਮੁੜ ਮੌਕਾ ਮਿਲਿਆ ਤਾਂ ਉਹ ਪੰਜ ਸਾਲਾਂ ਵਿੱਚ ਹਲਕੇ ’ਚ ਉਹ ਕੰਮ ਕਰਨਗੇ, ਜੋ ਲੋਕਾਂ ਨੂੰ ਸਦੀਆਂ ਤੱਕ ਯਾਦ ਰਹੇਗਾ। ਕਾਂਗਰਸੀ ਆਗੂ ਨੇ ਲੋਕਾਂ ਨੂੰ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਗੱਲਾਂ ਵਿਚ ਨਾ ਆਉਣ। ‘ਆਪ’ ਨੂੰ ਸਿਸਟਮ ਬਾਰੇ ਕੁਝ ਨਹੀਂ ਪਤਾ। ਸਿਰਫ਼ ਕਾਂਗਰਸ ਹੀ ਪੰਜਾਬ ਦਾ ਵਿਕਾਸ ਕਰ ਸਕਦੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੱਖ ਮੰਤਰੀ ਦਾ ਚਿਹਰਾ ਫ਼ੈਸਲਾ ਕਰੇਗਾ 60 ਉਮੀਦਵਾਰ ਵਿਧਾਇਕ ਬਣਦੇ ਹਨ ਜਾਂ ਨਹੀਂ: ਨਵਜੋਤ ਸਿੰਘ ਸਿੱਧੂ
Next articleFoggy conditions to prevail over NW India for next 4 days