ਕਪੂਰਥਲਾ , (ਕੌੜਾ )– ਅਧਿਆਪਕ ਵਰਗ ਦੀ ਸਿਰਮੌਰ ਜਥੇਬੰਦੀ ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਵਲੋਂ ਜਥੇਬੰਦੀ ਦਾ ਸਾਲਾਨਾ ਕੈਲੰਡਰ ਮਾਤਾ ਗੁਜਰੀ ਜੀ ਤੇ ਛੋਟੇ ਸ਼ਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਾਲ 2022 ਦਾ ਸਮਰਪਿਤ ਕੈਲੰਡਰ ਨੂੰ ਲੋਕ ਅਰਪਿਤ ਕਰਨ ਦੀ ਰਸਮ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੇ ਟਾਹਲੀ ਸਾਹਿਬ ਬਲੇ੍ਹਰਖਾਨਪੁਰ ਵਾਲਿਆਂ ਨੇ ਕੀਤੀ।ਇਸ ਮੌਕੇ ਬੋਲਦਿਆਂ ਉਨ੍ਹਾਂ ਅਧਿਆਪਕ ਭਾਈਚਾਰੇ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟ ਕੀਤੀ ਕਿ ਉਹ ਸਰਕਾਰ ਵਲੋਂ ਮਿੱਥੇ ਟੀਚਿਆਂ ਨੂੰ ਹੇਠਲੇ ਪੱਧਰ ਤੇ ਸਫਲਤਾਪੂਰਵਕ ਲਾਗੂ ਕਰਨ ਲਈ ਯਤਨ ਕਰਨ।ਉਨ੍ਹਾਂ ਅਧਿਆਪਕਾਂ ਦੇ ਹੱਕਾਂ ਤੇ ਅਧਿਕਾਰਾਂ ਲਈ ਅਧਿਆਪਕ ਦਲ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਮੂੱਚੀ ਮਾਨਵਤਾ ਤੇ ਜਥੇਬੰਦੀ ਦੀ ਚੜਦੀ ਕਲਾ ਲਈ ਅਰਦਾਸ ਕੀਤੀ।ਅਧਿਆਪਕ ਦਲ ਪੰਜਾਬ ਦੇ ਜਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ ਤੇ ਮਨਜਿੰਦਰ ਸਿੰਘ ਧੰਜੂ ਦੀ ਅਗਵਾਈ ਵਿੱਚ ਹੋਏ ਸੰਖੇਪ ਜਿਹੇ ਸਮਾਗਮ ਵਿੱਚ ਬਾਬਾ ਲੀਡਰ ਸਿੰਘ ਜੀ ਨੂੰ ਅਧਿਆਪਕ ਦਲ ਦੇ ਆਗੂਆਂ ਨੇ ਗੁਰੁ ਦੀ ਬਖਸ਼ਿਸ ਸਿਰੋਪਾ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸੂਬਾਈ ਆਗੂ ਲੈਕ ਰਜੇਸ਼ ਜੋਲੀ, ਭਜਨ ਸਿੰਘ ਮਾਨ, ਸ਼੍ਰੀ ਰਮੇਸ਼ ਕੁਮਾਰ ਭੇਟਾ, ਹਰਦੇਵ ਸਿੰਘ ਖਾਨੋਵਾਲ, ਡਾ: ਅਰਵਿੰਦਰ ਸਿੰਘ ਭਰੋਤ, ਅਮਰੀਕ ਸਿੰਘ ਰੰਧਾਵਾ, ਰੋਸ਼ਨ ਲਾਲ ਸੈਫਲਾਬਾਦ, ਮਨੂੰ ਕੁਮਾਰ ਪ੍ਰਾਸ਼ਰ, ਇੰਦਰਜੀਤ ਸਿੰਘ ਖਹਿਰਾ, ਅਮਰਜੀਤ ਕਾਲਾਸੰਘਿਆ, ਸੁਖਜਿੰਦਰ ਸਿੰਘ ਢੋਲਣ, ਗੁਰਦੇਵ ਸਿੰਘ, ਅਜੈ ਟੰਡਨ, ਸੁਖਦੀਪ ਸਿੰਘ ਸੇਚਾਂ, ਤਰਸੇਮ ਸਿੰਘ ਸੈਫਲਾਬਾਦ ਆਦਿ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly