ਧੂਰੀ (ਸਮਾਜ ਵੀਕਲੀ): ਪੰਜਾਬ ਵਿਧਾਨ ਸਭਾ ਚੋਣਾਂ ਲਈ ਹਲਕਾ ਧੂਰੀ ਤੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਅਨੁਸਾਰ ਉਹ ਬੀ.ਕਾਮ ਭਾਗ ਪਹਿਲਾ ਪਾਸ ਹਨ। ਉਨ੍ਹਾਂ ਕੋਲ ਨਕਦ 1.10 ਹਜ਼ਾਰ ਹਨ, ਦੋ ਫਾਰਨੂਚਰ ਸਮੇਤ ਤਿੰਨ ਵਾਹਨ, 5 ਲੱਖ ਰੁਪਏ ਦੇ ਗਹਿਣੇ, ਇੱਕ ਕਰੋੜ 49 ਲੱਖ ਰੁਪਏ ਦੀ ਅਚੱਲ ਸੰਪਤੀ, 22.47 ਲੱਖ ਰੁਪਏ ਦੇ ਕਰਜ਼ੇ ਦੀ ਦੇਣਦਾਰੀ ਅਤੇ 7 ਲੱਖ 87 ਹਜ਼ਾਰ 923 ਰੁਪਏ ਦੀ ਸਰਕਾਰੀ ਦੇਣਦਾਰੀਹੈ।
ਦੂਜੇ ਪਾਸੇ ਪੀਜੀਡੀਸੀਏ ਪਾਸ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਕੋਲ ਨਕਦ 1.50 ਹਜ਼ਾਰ, 19.50 ਲੱਖ ਦੀ ਇਨੋਵਾ ਗੱਡੀ, 3 ਲੱਖ 15 ਹਜ਼ਾਰ ਰੁਪਏ ਦੇ ਸੋਨੇ ਦੇ ਗਹਿਣੇ, 2 ਲੱਖ 38 ਹਜ਼ਾਰ 498 ਰੁਪਏ ਦੀ ਬੈਂਕ ਨਕਦੀ, 17 ਲੱਖ 50 ਹਜ਼ਾਰ ਰੁਪਏ ਦਾ ਮਕਾਨ ਤੇ 50 ਲੱਖ 68 ਹਜ਼ਾਰ 942 ਰੁਪਏ ਬੈਂਕਾਂ ਦੇ ਕਰਜ਼ੇ ਦੀ ਦੇਣਦਾਰੀ ਹੈ। ਉਨ੍ਹਾਂ ਦੀ ਪਤਨੀ ਸਿਮਰਤ ਕੌਰ ਖੰਗੂੜਾ ਕੋਲ 1.25 ਹਜ਼ਾਰ ਰੁਪਏ, 82370 ਰੁਪੲੇ ਦੀ ਬੈਂਕ ਨਕਦੀ, 17 ਲੱਖ 85 ਹਜ਼ਾਰ ਰੁਪਏ ਦੇ ਸੋਨੇ ਦੇ ਗਹਿਣੇ, 32 ਲੱਖ 48 ਹਜ਼ਾਰ 750 ਦੀ ਅਚੱਲ ਸੰਪਤੀ ਹੈ ਅਤੇ 9 ਲੱਖ 98 ਹਜ਼ਾਰ 749 ਰੁਪਏ ਦਾ ਨਿੱਜੀ ਫ਼ਰਮ ਨੂੰ ਪਰਸਨਲ ਲੋਨ ਦਿੱਤਾ ਹੋਇਆ ਹੈ|
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly