ਗਣਤੰਤਰ ਦਿਵਸ: ਸਕੱਤਰੇਤ ਗੇਟ ਬੰਦ ਲੋਕ ਹੋਏ ਤੰਗ

ਮੋਗਾ (ਸਮਾਜ ਵੀਕਲੀ):  ਇਥੇ ਡੇਢ ਵਰ੍ਹਾ ਪਹਿਲਾਂ 14 ਅਗਸਤ 2020 ਨੂੰ  ਆਜ਼ਾਦੀ ਦਿਹਾੜੇ ਤੋਂ 24 ਘੰਟੇ ਪਹਿਲਾਂ ਜ਼ਿਲ੍ਹਾ ਸਕੱਤਰੇਤ ਉੱਤੇ ਖਾਲਿਸਤਾਨ ਦਾ ਝੰਡਾ ਝੁਲਾਉਣ ਤੇ ਕੌਮੀ ਤਿਰੰਗੇ ਦੀ ਬੇਅਦਬੀ ਦੀ ਘਟਨਾ ਬਾਅਦ ਪ੍ਰਸ਼ਾਸਨ ਚੌਕਸ ਹੈ। ਇਸ ਘਟਨਾ ਮਗਰੋਂ ਗਣਤੰਤਰ ਦਿਵਸ ਤੇ ਆਜ਼ਾਦੀ ਦਿਹਾੜੇ ਉੱਤੇ ਸਕੱਤਰੇਤ ਦੇ ਦੋਵੇਂ ਮੁੱਖ ਗੇਟ ਬੰਦ ਕਰ ਦਿੱਤੇ ਜਾਂਦੇ ਹਨ। ਲੋਕਾਂ ਨੂੰ ਪਛਾਣ ਪੱਤਰ ਦਿਖਾ ਕੇ ਪੈਦਲ ਜਾਣ ਦਿੱਤਾ ਜਾਂਦਾ ਹੈ ਅਤੇ ਇਥੋਂ ਤੱਕ ਕਿ  ਦੁਪਹੀਆ ਵਾਹਨ ਵੀ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਂਦਾ।

ਪ੍ਰਸ਼ਾਸਨ ਨੇ ਸਕੱਤਰੇਤ ਅੰਦਰ ਕੌਮੀ ਤਿਰੰਗੇ ਦੀ ਜਗ੍ਹਾ ਦੇ ਆਸ ਪਾਸ ਲੋਹੇ ਦੀਆਂ ਉੱਚੀਆਂ ਐਂਗਲਾਂ ਲਗਵਾ ਦਿੱਤੀਆਂ ਹਨ। ਗਣਤੰਤਰ ਦਿਵਸ ਮੱਦੇਨਜ਼ਰ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਸਕੱਤਰੇਤ ਇਮਾਰਤਾਂ ਦਾ ਖੁਦ ਜਾਇਜ਼ਾ ਲਿਆ। ਸਕੱਤਰੇਤ ਗੇਟ ਉੱਤੇ ਪਹਿਲਾਂ ਹੀ ਸੁਰੱਖਿਆ ਜਵਾਨ ਤਾਇਨਾਤ ਹਨ ਤੇ ਗਣਤੰਤਰ ਦਿਵਸ ਮੱਦੇਨਜ਼ਰ ਸੁਰੱਖਿਆ ਕਰੜੀ ਕਰ ਦਿੱਤੀ ਗਈ ਹੈ। ਬਾਘਾਪੁਰਾਣਾ ਤਹਿਸੀਲ ਇਮਾਰਤ ਵਿਹੜੇ ’ਚ ਵੀ ਡੇਢ ਵਰ੍ਹਾ ਪਹਿਲਾਂ ਖਾਲਿਸਤਾਨ ਝੰਡਾ ਝੁਲਾ ਦਿੱਤਾ ਗਿਆ ਸੀ। ਇਥੇ ਵੀ ਐੱਸਪੀ ਰੁਪਿੰਦਰ ਕੌਰ ਭੱਟੀ ਦੀ ਅਗਵਾਈ ਹੇਠ ਪੁਲੀਸ ਅਧਿਕਾਰੀਆਂ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਹਿਲੇ ਦਿਨ ਚਾਰ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ
Next articleਸੀਨੀਅਰ ਕਾਂਗਰਸੀ ਆਗੂ ਸੰਯੁਕਤ ਸਮਾਜ ਮੋਰਚੇ ’ਚ ਸ਼ਾਮਲ