ਸ਼ਾਹ ਵੱਲੋਂ ਕੈਰਾਨਾ ਵਿੱਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ

Union Home Minister Amit Shah

ਕਾਇਰਾਨਾ (ਯੂਪੀ) (ਸਮਾਜ ਵੀਕਲੀ):  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਯੂਪੀ ਵਿੱਚ ਘਰੋਂ-ਘਰੀਂ ਪ੍ਰਚਾਰ ਦੀ ਸ਼ੁਰੂਆਤ ਮੌਕੇ ਸਾਲ 2017 ਤੋਂ ਪਹਿਲਾਂ ਕੈਰਾਨਾ ਛੱਡ ਕੇ ਜਾਣ ਵਾਲੇ ਹਿੰਦੂ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਪਾਰਟੀ ਕਾਰਕੁਨਾਂ ਤੇ ਆਗੂਆਂ ਨਾਲ ਉਨ੍ਹਾਂ ਭਾਜਪਾ ਦੀਆਂ ਪ੍ਰਾਪਤੀਆਂ ਦੱਸਣ ਵਾਲੇ ਪਰਚੇ ਵੰਡੇ। ਚੋਣ ਤਰੀਕਾਂ ਦੇ ਐਲਾਨ ਹੋਣ ਮਗਰੋਂ ਯੂਪੀ ਵਿੱਚ ਅਮਿਤ ਸ਼ਾਹ ਵੱਲੋਂ ਇਹ ਪਹਿਲਾ ਰਾਜਸੀ ਪ੍ਰੋਗਰਾਮ ਹੈ ਤੇ ਕੈਰਾਨਾ ਦੀ ਚੋਣ ਕਾਫ਼ੀ ਅਹਿਮ ਹੈ ਕਿਉਂਕਿ ਭਾਜਪਾ ਆਗੂਆਂ ਨੇ ਦੋਸ਼ ਲਾਇਆ ਸੀ ਕਿ ਸਮਾਜਵਾਦੀ ਪਾਰਟੀ ਦੇ ਕਾਰਜਕਾਲ ਦੌਰਾਨ ਧਮਕੀਆਂ ਮਿਲਣ ਕਾਰਨ ਵੱਡੀ ਗਿਣਤੀ ਵਿੱਚ ਹਿੰਦੂ ਇਸ ਇਲਾਕੇ ਤੋਂ ਪਰਵਾਸ ਕਰਨ ਲਈ ਮਜਬੂਰ ਹੋਏ ਸਨ, ਜੋ ਸਾਲ 2017 ’ਚ ਵੱਡਾ ਚੋਣ ਮੁੱਦਾ ਬਣਿਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGujarat tableau on R-Day to showcase 1922 Pal Dadhvav martyrs
Next articleਸਥਿਤੀ ਆਮ ਹੋਣ ਮਗਰੋਂ ਬਹਾਲ ਹੋਵੇਗਾ ਸੂਬੇ ਦਾ ਦਰਜਾ: ਸ਼ਾਹ