ਭਾਜਪਾ ਦੇ ਦੋ ਮੰਤਰੀ ਤੇ ਛੇ ਵਿਧਾਇਕ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ

ਲਖਨਊ (ਸਮਾਜ ਵੀਕਲੀ):  ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਤੋਂ ਬਗਾਵਤ ਕਰਕੇ ਅਸਤੀਫ਼ਾ ਦੇਣ ਵਾਲੇ ਕਿਰਤ ਮੰਤਰੀ ਤੇ ਓਬੀਸੀ ਆਗੂ ਸਵਾਮੀ ਪ੍ਰਸਾਦ ਮੌਇਆ ਤੇ ਮੰਤਰੀ ਧਰਮ ਸਿੰਘ ਸੈਣੀ ਅੱਜ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ। ਸਮਾਗਮ ਦੌਰਾਨ ਅਪਣਾ ਦਲ (ਸੋਨੇਲਾਲ) ਦੇ ਵਿਧਾਇਕ ਅਮਰ ਸਿੰਘ ਚੌਧਰੀ ਅਤੇ ਭਾਜਪਾ ਤੋਂ ਅਸਤੀਫਾ ਦੇਣ ਵਾਲੇ ਪੰਜ ਵਿਧਾਇਕ ਭਗਵਤੀ ਸਾਗਰ, ਰੋਸ਼ਨਲਾਲ ਵਰਮਾ, ਵਿਨੇ ਸ਼ਾਕਰਿਆ, ਬ੍ਰੀਜੇਸ਼ ਪਰਜਾਪਤੀ ਅਤੇ ਮੁਕੇਸ਼ ਵਰਮਾ ਵੀ ਅੱਜ ਸਪਾ ਵਿੱਚ ਸ਼ਾਮਲ ਹੋ ਗਏ। ਇਹ ਸਾਰੇ ਸਮਾਜਵਾਦੀ ਪਾਰਟੀ ਦੇ ਦਫ਼ਤਰ ਵਿੱਚ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਅਗਵਾਈ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ। ਰਾਜ ਦੇ ਕਿਰਤ ਮੰਤਰੀ ਮੌਰਿਆ ਦੇ ਅਸਤੀਫੇ ਨੇ ਉੱਤਰ ਪ੍ਰਦੇਸ਼ ਵਿੱਚ ਸੱਤਾਧਾਰੀ ਭਾਜਪਾ ਨੂੰ ਝਟਕਾ ਦਿੱਤਾ ਹੈ। ਇਸ ਦਾ ਪ੍ਰਭਾਵ ਵਿਧਾਨ ਸਭਾ ਚੋਣਾਂ ਦੇ ਨਾਲ 2024 ਦੀਆਂ ਲੋਕ ਸਭਾ ਚੋਣਾਂ ’ਤੇ ਵੀ ਪਵੇਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleVice-Chancellor Starex University Prof. M.M. Goel honoured with Global Leader in Higher Education Award 2021
Next articleਸਾਧਵੀ ਜਬਰ-ਜਨਾਹ ਕੇਸ ’ਚੋਂ ਬਿਸ਼ਪ ਫਰੈਂਕੋ ਮੁਲੱਕਲ ਬਰੀ