“ਲੋਹੜੀ”

(ਸਮਾਜ ਵੀਕਲੀ)- ਆਓ ਮਨਾਈਏ ਲੋਹੜੀ ਦਾ ਤਿਉਹਾਰ, ਮਿਲ ਕੇ ਕਰੀਏ “ਕਾਕੇ- ਕਾਕੀਆਂ” ਦੀ ਖੁਸ਼ੀ ਦਾ ਇਜ਼ਹਾਰ ।
ਰੱਬ ਤੋਂ ਕਰੀਏ ਇਹੋ ਅਰਦਾਸ ਪੂਰੀ ਹੋਵੇ ਸਭਨਾਂ ਦੀ ਆਸ, ਖ਼ੁਸ਼ੀਆਂ ਸਭ ਘਰ ਕਰਨ ਨਿਵਾਸ।

ਇਕ -ਦੂਜੇ ਸੰਗ ਵੰਡ ਕੇ ਪਿਆਰ,
ਆਓ ਮਨਾਈਏ ਲੋਹੜੀ ਦਾ ਤਿਓਹਾਰ। ਨਹੀਂ ਇਕੱਲਾ “ਮੁੰਡਿਆਂ” ਦਾ ਹੀ ਸਗੋਂ “ਕੁੜੀਆਂ” ਦਾ ਵੀ ਇਹ ਤਿਓਹਾਰ।
ਆਓ ਮਨਾਈਏ ਲੋਹੜੀ ਦਾ ਤਿਉਹਾਰ, ਆਓ ਮਨਾਈਏ ਲੋਹੜੀ ਦਾ ਤਿਓਹਾਰ।

ਕੁੜੀਆਂ ਨੂੰ ਵੀ ਦੇਈਏ ਇੱਜ਼ਤ, ਸਨਮਾਨ, ਹੱਕ ਤੇ ਅਧਿਕਾਰ ।
ਆਓ ਮਨਾਈਏ “ਮੁੰਡੇ- ਕੁੜੀਆਂ” ਦੀ ਲੋਹੜੀ ਦਾ ਤਿਉਹਾਰ,
ਆਓ ਮਨਾਈਏ ਮੁੰਡੇ- ਕੁੜੀਆਂ ਦੀ ਲੋਹੜੀ ਦਾ ਤਿਓਹਾਰ।

ਜਦ ਹੁੰਦਾ ਗੱਚਕ,ਰਿਓੜੀਆਂ, ਮੂੰਗਫਲੀਆਂ ਦਾ ਸਾਥ,
ਗਿੱਧੇ ,ਭੰਗੜੇ , ਬੋਲੀਆਂ ਸੰਗ ਬਣ ਜਾਂਦਾ ਹੋਰ ਵੀ ਖ਼ਾਸ,
ਆਓ ਮਨਾਈਏ ਲੋਹੜੀ,
ਲੈ ਕੇ ਸਭਨਾਂ ਦਾ ਸਾਥ।

ਆਓ ਮਨਾਈਏ ਲੋਹੜੀ ਰਲ ਕੇ,
ਪਾਈਏ ਖ਼ੁਸ਼ੀਆਂ ਦੇ ਹਾਰ ,
ਆਓ ਮਨਾਈਏ ਲੋਹੜੀ ਦਾ ਤਿਉਹਾਰ, ਆਓ ਮਨਾਈਏ ਲੋਹੜੀ ਦਾ ਤਿਓਹਾਰ।

ਸ਼ੀਲੂ, ਜਮਾਤ ਨੌਵੀਂ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾ, ਜ਼ਿਲ੍ਹਾ ਲੁਧਿਆਣਾ
ਸੰਪਰਕ:95308-20106

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTrade deal with India is UK’s biggest negotiation this yr
Next articleਲੋਹੜੀ