(ਸਮਾਜ ਵੀਕਲੀ)
ਅਸੀਂ ਵੇਖ ਲਿਆ ਏ ਸੱਜਣੋ
ਟੀਰ ਥੋਡੀ ਅੱਖ ਦਾ .
ਵੇਖੋ ਹਾਲ ਹੋ ਗਿਆ ਸਾਡਾ
ਗਲ਼ੀਆਂ ਦੇ ਕੱਖ ਦਾ .
ਥੋਡੇ ਮੁਫ਼ਤੀ ਵਾਲ਼ੇ ਬਿਆਨਾਂ
ਹੋਰ ਚੜਾ੍ ਦੇਣਾ ਏ ,
ਹਰ ਜੰਮਦੇ ਬੱਚੇ ਦੇ ਸਿਰ
ਕਰਜ਼ਾ ਇੱਕ ਲੱਖ ਦਾ .
ਘਰ ਵਾਪਸੀ
ਪਾਰਟੀ ਛੱਡ ਕੇ ਗਏ ਵਿਧਾਇਕ
ਹਫ਼ਤੇ ਪਿੱਛੋਂ ਵਾਪਸ ਆ ਗਏ .
ਕਾਰਨ ਦੱਸਣ ਵੇਲ਼ੇ ਲੋਕੀਂ ,
ਆਖਣ ਅਸਲੀ ਗੱਲ ਲੁਕਾ ਗਏ .
ਪੱਤਰਕਾਰਾਂ ਦੇ ਉੱਤਰ ਦੇਣੇਂ ,
ਕਾਫ਼ੀ ਅੌਖੇ ਲੱਗ ਰਹੇ ਨੇ :
ਸਾਰੀ ਜ਼ਿੰਦਗ਼ੀ ਨਾਲ਼ ਰਹੂਗਾ ,
ਐਸਾ ਧੱਬਾ ਨਾਂ ਲਿਖਵਾ ਗਏ .
ਮੂਲ ਚੰਦ ਸ਼ਰਮਾ .
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly