ਸਿੰਗਾਪੁਰ ’ਚ ਨਵੇਂ ਵਰ੍ਹੇ ਮੌਕੇ ਭਾਰਤੀ ਨੇ ਸਾਥੀ ਦੀ ਕੀਤੀ ਹੱਤਿਆ

ਸਿੰਗਾਪੁਰ (ਸਮਾਜ ਵੀਕਲੀ):  ਇਥੇ ਇਕ ਭਾਰਤੀ ਨੂੰ ਕਿੱਲਾਂ ਨਾਲ ਜੜੇ ਲੱਕੜ ਦੇ ਫੱਟੇ ਨਾਲ ਆਪਣੇ ਸਾਥੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ‘ਦਿ ਸਟ੍ਰੇਟਸ ਟਾਈਮਜ਼’ ਦੀ ਰਿਪੋਰਟ ਮੁਤਾਬਕ ਪਨੀਰ ਵੇਟਰੀਵੇਲ (26) ’ਤੇ ਦੋਸ਼ ਹੈ ਕਿ ਉਸ ਨੇ ਰਾਜੇਂਦਰਨ ਸ਼ਨਮੁਗਸੁੰਦਰਨ (37) ’ਤੇ 31 ਦਸੰਬਰ ਦੀ ਦੇਰ ਰਾਤ ਹਮਲਾ ਕੀਤਾ ਸੀ। ਕ੍ਰਿਮੀਨਲ ਮੈਨਸ਼ਨ ਅਦਾਲਤ ’ਚ ਵਿਸ਼ੇਸ਼ ਸੁਣਵਾਈ ਦੌਰਾਨ ਐਤਵਾਰ ਨੂੰ ਵੇਟਰੀਵੇਲ ’ਤੇ ਪਰਵਾਸੀ ਵਰਕਰਾਂ ਦੇ ਟਿਕਾਣੇ ’ਚ ਖ਼ਤਰਨਾਕ ਹਥਿਆਰ ਨਾਲ ਜਾਣਬੁੱਝ ਕੇ ਗੰਭੀਰ ਸੱਟਾਂ ਮਾਰਨ ਦਾ ਦੋਸ਼ ਲਗਾਇਆ ਗਿਆ। ਰਿਪੋਰਟਾਂ ਮੁਤਾਬਕ ਦੋਸ਼ੀ ਕਰਾਰ ਦਿੱਤੇ ਜਾਣ ’ਤੇ ਵੇਟਰੀਵੇਲ ਨੂੰ ਉਮਰ ਕੈਦ ਅਤੇ ਕੋੜੇ ਮਾਰਨ ਜਾਂ 15 ਸਾਲ ਤੱਕ ਦੀ ਜੇਲ੍ਹ, ਕੋੜੇ ਮਾਰਨ ਦੀ ਸਜ਼ਾ ਅਤੇ ਜੁਰਮਾਨਾ ਕੀਤਾ ਜਾ ਸਕਦਾ ਹੈ। ਪੁਲੀਸ ਮੁਤਾਬਕ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਝਗੜਾ ਹੋਇਆ ਸੀ ਜਿਸ ਮਗਰੋਂ ਰਾਜੇਂਦਰਨ ਜ਼ਮੀਨ ’ਤੇ ਡਿੱਗਿਆ ਹੋਇਆ ਮਿਲਿਆ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ’ਤੇ ਸੱਤ ਜਨਵਰੀ ਨੂੰ ਮੁੜ ਅਦਾਲਤ ’ਚ ਸੁਣਵਾਈ ਹੋਣ ਦੀ ਸੰਭਾਵਨਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਕੂਲ ਵੈਨ ਦੀ ਟਰੈਕਟਰ ਨਾਲ ਟੱਕਰ
Next articleਟੈਸਲਾ ਦੀ ਆਟੋਪਾਇਲਟ ਟੀਮ ਦਾ ਪਹਿਲਾ ਮੁਲਾਜ਼ਮ ਸੀ ਅਸ਼ੋਕ: ਮਸਕ