ਮਿੱਠ – ਬੋਲੜੇ ਤੇ ਸਕਾਰਾਤਮਕਤਾ ਦੇ ਧਾਰਨੀ : ਸ੍ਰੀ ਰਮੇਸ਼ ਕੁਮਾਰ ਧੀਮਾਨ ਜੀ

(ਸਮਾਜ ਵੀਕਲੀ)

ਬਹੁਤ ਕੁਛ ਔਰ ਭੀ ਹੈ ਇਸ ਜਹਾਂ ਮੇਂ ,
ਯੇ ਦੁਨੀਆਂ ਮਹਿਜ਼ ਗ਼ਮ ਹੀ ਗ਼ਮ ਨਹੀਂ । “
ਇਨਸਾਨ ਆਪਣੇ ਚੰਗੇ ਸੁਭਾਅ , ਆਪਣੇ ਉੱਤਮ ਵਿਵਹਾਰ , ਆਪਣੇ ਗੁਣਾਂ ਤੇ ਆਪਣੀ ਮਿੱਠੀ ਪਿਆਰੀ ਬੋਲੀ ਸਦਕਾ ਆਪਣੇ ਸਮਾਜ , ਆਪਣੇ ਕਾਰਜ – ਖੇਤਰ ਅਤੇ ਸਮੁੱਚੀ ਦੁਨੀਆਂ ਵਿੱਚ ਆਪਣੀ ਚੰਗੀ ਪਹਿਚਾਣ ਕਾਇਮ ਕਰ ਲੈਂਦਾ ਹੈ। ਅਜਿਹਾ ਇਨਸਾਨ ਜਿੱਥੇ ਵੀ ਹੁੰਦਾ ਹੈ , ਜਿੱਥੇ ਵੀ ਵੱਸਦਾ ਹੈ ਤੇ ਜਿੱਥੇ ਵੀ ਜਾਂਦਾ ਹੈ , ਉਸ ਦੀ ਪਹਿਚਾਣ ਤੇ ਅਉਰਾ ਫੁੱਲਾਂ ਦੇ ਇਤਰ ਦੀ ਸੁਗੰਧ ਨਿਆਈਂ ਚਾਰੇ ਪਾਸੇ ਚੰਗਾ , ਉਸਾਰੂ ਅਤੇ ਖ਼ਾਸ ਤੌਰ ‘ਤੇ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ। ਅਜਿਹੇ ਹੀ ਮਹਾਨ , ਉੱਤਮ ਤੇ ਆਦਰਸ਼ਵਾਦੀ ਗੁਣਾਂ ਦੇ ਧਾਰਨੀ ਤੇ ਖ਼ੁਸ਼ਬੂਆਂ ਬਿਖੇਰਦੇ ਮਹਾਂਪੁਰਖ ਹਨ : ਸੀ.ਐੱਚ.ਟੀ. ਸਤਿਕਾਰਯੋਗ ਸ੍ਰੀ ਰਮੇਸ਼ ਕੁਮਾਰ ਧੀਮਾਨ ਜੀ। ” ਰਮੇਸ਼ ਧੀਮਾਨ ” ਇਹ ਨਾਂ ਦਿਲੋ – ਦਿਮਾਗ਼ ਵਿੱਚ ਆਉਂਦੇ ਸਾਰ ਹੀ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਹਰ ਅਧਿਆਪਕ ਅਤੇ ਹਰ ਇਨਸਾਨ ਦੇ ਮਨ ‘ਤੇ ਇੱਕ ਹੱਸਮੁੱਖ , ਮਿੱਠ ਬੋਲੜੇ , ਬਹੁਤ ਹੀ ਮਿਲਾਪੜੇ ਅਤੇ ਖਾਸ ਤੌਰ ‘ਤੇ ਸਾਕਾਰਾਤਮਕਤਾ ਦੀ ਮੂਰਤ ਤੇ ਬਹੁਤ ਹੀ ਆਦਰਣੀਯ ਸਖਸ਼ੀਅਤ ਦਾ ਭਾਵ – ਪੂਰਨ ਚਿੱਤਰ ਹਰ ਕਿਸੇ ਦੇ ਮਨ ‘ਤੇ ਅੰਕਿਤ ਹੋ ਜਾਂਦਾ ਹੈ ; ਕਿਉਂ ਜੋ ਵੀ ਕੋਈ ਇਨਸਾਨ ਸ੍ਰੀ ਰਮੇਸ਼ ਕੁਮਾਰ ਧੀਮਾਨ ਜੀ ਦੇ ਸੰਪਰਕ ਵਿੱਚ , ਉਨ੍ਹਾਂ ਦੇ ਮੇਲ – ਮਿਲਾਪ ਵਿੱਚ ਆਉਂਦਾ ਹੈ ; ਉਹ ਭਾਵੇਂ ਕਿਸੇ ਵੀ ਸਥਿਤੀ ਤੇ ਪ੍ਰਸਥਿਤੀ ਵਿੱਚ ਹੋਵੇ , ਉਸ ਨੂੰ ਹਮੇਸ਼ਾ ਰਮੇਸ਼ ਧੀਮਾਨ ਜੀ ਪਾਸੋਂ ਅਪਣੱਤ , ਪਿਆਰ , ਪੌਜ਼ੀਟਿਵ ਸੋਚ , ਸਕਾਰਾਤਮਕਤਾ , ਸ਼ਾਂਤੀ ਤੇ ਹੌਂਸਲਾ ਹੀ ਮਿਲਦਾ ਹੈ। ਜੀਵਨ ਵਿੱਚ ਉਹਨਾਂ ਦਾ ਅਸੂਲ ਰਿਹਾ ਹੈ ,
” ਕਿਸੀ ਕੇ ਹੰਸਨੇ ਮੇਂ ਹੰਸ ਦੇਨਾ ,
ਕਿਸੀ ਕੇ ਰੋਨੇ ਮੇਂ ਰੋ ਦੇਨਾ ,
ਇਸੀ ਕਾ ਨਾਮ ਤੋਂ ਜ਼ਿੰਦਗੀ ਹੈ ,
ਜੈਸੇ ਚਾਹੋ ਜੀ ਲੇਨਾ । ”
ਸ੍ਰੀ ਰਮੇਸ਼ ਕੁਮਾਰ ਧੀਮਾਨ ਜੀ 1986 ਨੂੰ ਬਤੌਰ ਅਧਿਆਪਕ ਦੇ ਅਹੁਦੇ ‘ਤੇ ਨੌਕਰੀ ਵਿੱਚ ਆਏ । ਸਭ ਤੋਂ ਪਹਿਲਾਂ ਉਨ੍ਹਾਂ ਨੇ ਐਚ. ਡੀ. ਐਨ. ਹਾਈ ਸਕੂਲ ਭਨੂਪਲੀ ( ਰੂਪਨਗਰ ) ਵਿਖੇ ਚਾਰ ਸਾਲ ਦੇ ਕਰੀਬ ਅਧਿਆਪਕ ਦੀ ਸੇਵਾ ਨਿਭਾਈ।ਫਿਰ 1990 ਵਿੱਚ ਬਤੌਰ ਜੇ. ਬੀ. ਟੀ. ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਭਗਵਾਲਾ , ਤੱਤਕਾਲੀ ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਤਾਇਨਾਤ ਹੋਏ। ਉਹਨਾਂ ਨੇ ਐੱਚ.ਟੀ./ ਮੁੱਖ ਅਧਿਆਪਕ ਦੇ ਅਹੁਦੇ ‘ਤੇ ਤਰੱਕੀ ਪਾ ਕੇ ਸਰਕਾਰੀ ਪ੍ਰਾਇਮਰੀ ਸਕੂਲ ਦੇਹਣੀ , ਜਿਲ੍ਹਾ ਰੂਪਨਗਰ ਵਿਖੇ ਨੌਕਰੀ ਕੀਤੀ ਅਤੇ ਉਸ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਗੱਜਪੁਰ ਅਤੇ ਸੰਨ 2017 ਵਿੱਚ ਬਤੌਰ ਸੀ.ਐੱਚ.ਟੀ. ਪਦ – ਉੱਨਤ ਹੋ ਕੇ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਢੇਰ , ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ਵਿਖੇ ਨੌਕਰੀ ‘ਤੇ ਤਾਇਨਾਤ ਹੋਏ। 2020 – 21 ਦੌਰਾਨ ਲਗਭਗ ਇੱਕ ਸਾਲ ਤੱਕ ਬਤੌਰ ਆਰਜੀ ਬੀ. ਪੀ. ਈ. ਓ. ਸ੍ਰੀ ਅਨੰਦਪੁਰ ਸਾਹਿਬ ਦੇ ਅਹੁਦੇ ‘ਤੇ ਵੀ ਸੇਵਾ ਨਿਭਾਈ। ਆਪ ਜੀ ਨੂੰ ਉਪ – ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ ਜੀ ਨੇ ਸਿੱਖਿਆ ਖੇਤਰ ਵਿੱਚ ਨਿਭਾਈਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ। ਸ੍ਰੀ ਰਮੇਸ਼ ਧੀਮਾਨ ਜੀ ਲਗਭਗ 32 ਸਾਲ ਦੀ ਸੇਵਾ ਕਰਨ ਉਪਰੰਤ ਮਿਤੀ 30.04.2022 ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਬਿਨਾਂ ਕਿਸੇ ਵੈਰ – ਵਿਰੋਧ , ਧੜੇਬੰਦੀ ਅਤੇ ਵਿਤਕਰੇ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਪਹਿਲ ਦਿੱਤੀ ਤੇ ਸਭ ਨੂੰ ਖੁਸ਼ੀਆਂ , ਪਿਆਰ , ਸਤਿਕਾਰ , ਹਾਸਾ , ਮਿਠਾਸ ਤੇ ਸਕਾਰਾਤਮਕਤਾ ਹੀ ਵੰਡੀ । ਅਸੀਂ ਉਹਨਾਂ ਦੀ ਲੰਬੀ ਆਯੂ , ਤੰਦਰੁਸਤੀ ਤੇ ਖੁਸ਼ੀ – ਖ਼ੁਸ਼ਹਾਲੀ ਦੀ ਤਹਿ – ਦਿਲੋਂ ਕਾਮਨਾ ਕਰਦੇ ਹਾਂ । ਅਜਿਹੇ ਇਨਸਾਨ ਸੱਚਮੱਚ ਕਿਸੇ ਰੱਬੀ ਫਰਿਸ਼ਤੇ ਤੋਂ ਘੱਟ ਨਹੀਂ ਹੁੰਦੇ , ਜੋ ਆਪਣੇ ਸੰਪਰਕ ਵਿੱਚ ਆਏ ਹਰ ਕਿਸੇ ਇਨਸਾਨ ਨੂੰ ਬਿਨਾਂ ਭੇਦਭਾਵ ਸਭ ਨੂੰ ਪਿਆਰ , ਸਾਕਾਰਾਤਮਕਤਾ , ਸ਼ਾਂਤੀ , ਖੁਸ਼ੀ , ਮਿਠਾਸ ਤੇ ਅਪਣੱਤ ਦੀ ਖ਼ੁਸ਼ਬੋ ਵੰਡਦੇ ਰਹਿਣ। ਉਹ ਇਨਸਾਨ ਵੀ ਵੱਡਿਆਂ ਭਾਗਾਂ ਤੇ ਕਿਸਮਤ ਵਾਲੇ ਹੁੰਦੇ ਹਨ , ਜੋ ਅਜਿਹੀ ਪਾਵਨ – ਪਵਿੱਤਰ ਆਤਮਾ ਅਤੇ ਮਹਾਨ ਸ਼ਖ਼ਸੀਅਤ ਦੇ ਸੰਪਰਕ ਵਿੱਚ ਆਉਂਦੇ ਹਨ।
” ਹਾਂ ਯਹੀ ਤੋ ਵੋ ਅਹਿਸਾਸ ਹੈ ,
ਜੋ ਪੱਥਰ ਕੋ ਵੀ ਮੋਮ ਬਣਾ ਸਕਦਾ ਹੈ ,
ਲੇਕਿਨ ਕਿਸਮਤ ਵਾਲੇ ਹੋਤੇ ਹੈਂ ਵੋ ,                                                                                                                  ਜਿਨਕੋ ਇਨ ਕਾ ਸਹਾਰਾ ਮਿਲਦਾ ਹੈ । “

ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਂਤੀ “ਪੰਜਾਬ ਦੇ ਨਾਮ”
Next articleਮਨੁੱਖੀ ਅਧਿਕਾਰ ਦਿਵਸ਼ ਤੇ ਵਿਸ਼ੇਸ