(ਸਮਾਜ ਵੀਕਲੀ)
ਛੰਨੋ ਦਾ ਦਰਵਾਜ਼ਾ ਕੋਈ ਜ਼ੋਰ-ਜ਼ੋਰ ਨਾਲ ਖੜਕਾ ਰਿਹਾ ਸੀ ।ਪਰ ਅੰਦਰੋਂ ਕੋਈ ਬਾਹਰ ਨਾ ਨਿਕਲਿਆ ।ਜਦੋਂ ਉਸਨੇ ਝੀਤ ਵਿੱਚ ਦੀ ਅੰਦਰ ਵੇਖਿਆਂ ਤਾਂ ਉੱਚੀ -ਉੱਚੀ ਚੀਕਣਾਂ ਸ਼ੁਰੂ ਕਰ ਦਿੱਤਾ ਸਾਰਾ ਆਂਢ ਗੁਆਂਢ ਇੱਕਠਾ ਹੋ ਗਿਆ ।ਦਰਵਾਜ਼ਾ ਤੋੜ ਕੇ ਸਾਰੇ ਅੰਦਰ ਵੜ ਗਏ, ਉੱਥੇ ਪਿਉ ਧੀ ਦੀਆਂ ਲਾਸ਼ਾਂ ਲਹੂ ਨਾਲ ਲੱਥ ਪੱਥ ਹੋਈਆਂ ਪਈਆਂ ਸੀ।ਕੋਲ ਛੰਨੋ ਬੁੱਤ ਬਣੀ ਬੈਠੀ ਸੀ, ਤੇ ਉਸਦੇ ਕੋਲ ਲਹੂ ਨਾਲ ਭਿੱਜਾ ਹੋਇਆ ਦਾਤਰ ਪਿਆ ਸੀ।ਸਾਰੇ ਮੂੰਹ ਜੋੜ-ਜੋੜ ਗੱਲਾਂ ਕਰ ਰਹੇ ਸਨ।ਭੀੜ ਵਿੱਚੋਂ ਕਿਸੇ ਪੁਛਿਆ, ” ਇਹ ਕੀ ਹੋਇਆ? ਕਿਦਾਂ ਹੋ ਗਿਆ ਇਹ ਸੱਭ? “ਛੰਨੋ ਉੱਠੀ ਤੇ ਬੋਲੀ , ਪੁਲਿਸ ਨੂੰ ਬੁਲਾਓ, ਫੜਾ ਦਿਓ ਮੈਨੂੰ , ਕੈਦ ਕਰਵਾ ਦਿਓ, ਫਾਂਸੀ ਲਵਾ ਦਿਓ ਜੋ ਕਰਨਾ ਕਰ ਲੋ, ਪਰ ਅੱਜ ਮੈਂ ਧਰਤੀ ਤੋਂ ਇੱਕ ਬੋਝ ਘਟਾ ਦਿੱਤਾ ।ਮਾਰ ਦਿੱਤਾ ਮੈਂ ਕਲਯੁਗੀ ਪਿਓ ਨੂੰ , ਜਿਸਨੂੰ ਹੱਵਸ ਦੀ ਅੱਗ ਨੇ ਅੰਨਾ ਕਰ ਦਿੱਤਾ ਸੀ ।” ਇਹਨਾਂ ਕਹਿ ਛੰਨੋ ਉੱਚੀ -ਉੱਚੀ ਰੋਣ ਲੱਗ ਗਈ ।
ਭੀੜ ਨੂੰ ਪਰੇ ਕਰਦੇ ਹੋਏ ਇੱਕ ਬੁੱਢੀ ਔਰਤ ਅੱਗੇ ਆਈਤੇ ਬੋਲੀ , “ਸ਼ਾਬਾਸ਼, ਸ਼ੇਰਨੀਏ ਧੀਏ ਸ਼ਾਬਾਸ਼”ਅੱਜ ਕੀਤਾ ਏ ਤੂੰ ਅਕਲ ਦਾ ਕੰਮ । ਮੈਨੂੰ ਮਾਣ ਹੈ ਤੇਰੇ ਤੇ। ਸੱਭ ਉਸ ਬੁੱਢੀ ਮਾਈ ਦੀ ਗੱਲ ਸੁਣ ਕੇ ਹੈਰਾਨ ਸੀ ਕਿ ਉਹ ਕੀ ਬੋਲੀ ਜਾ ਰਹੀ ਹੈ । ਇਹ ਬੁੱਢੀ ਮਾਈ ਹੋਰ ਕੋਈ ਨਹੀਂ ਪਿੰਡ ਦੀ ਦਾਈ ਮਾਂ ਸੀ ਜੋ ਛੰਨੋ ਦੇ ਪਤੀ ਦੀ ਕਰਤੂਤ ਤੋ ਭਲੀ ਭਾਂਤ ਜਾਣੂ ਸੀ ੋਉਸ ਨੇ ਛੰਨੋ ਨੂੰ ਗੱਲਵਕੜੀ ਵਿੱਚ ਲਿਆ ਤੇ ਉਸ ਦੇ ਅੱਥਰੂ ਸਾਫ ਕਰਦੀ ਹੋਈ ਬੋਲੀ , “ਧੀਏ ਰੋ ਨਾ , ਤੂੰ ਕੋਈ ਪਾਪ ਨਹੀਂ ਕੀਤਾ ਬਲਕਿ ਤੂੰ ਅੱਜ ਧਰਤੀ ਦਾ ਬੋਝ ਇੱਕ ਕਲਯੁਗੀ ਪਿਉ ਮਾਰ ਕੇ ਪੁੰਨ ਦਾ ਕੰਮ ਕੀਤਾ ਏ ।”
ਛੰਨੋ ਬੋਲੀ , “ਮਾਂ ਜੀ , ਆਖਿਰ ਕਿੰਨਾ ਕੁ ਚਿਰ ਸਬਰ ਕਰਦੀ ਮੈਂ ? ਮੈਂ ਵੀ ਇੱਕ ਇਨਸਾਨ ਹੀ ਹਾਂ , ਮੇਰੇ ਅੰਦਰ ਵੀ ਦਿਲ ਆ, ਮੇਰੀਆਂ ਵੀ ਕਈ ਰੀਝਾਂ ਸਨ, ਮੈਂ ਵੀ ਬਹੁਤ ਅਰਮਾਨ ਲੈ ਕੇ ਆਈ ਸਾਂ ਇਸ ਘਰ ਵਿੱਚ ।”ਮੇਰੇ ਮਾਪਿਆਂ ਨੇ ਸੋਚਿਆ ਸੀ ਸਾਡੀ ਧੀ ਸੌਖੀ ਹੋ ਜਾਊਂਗੀ , ਪਰ ਉਹਨਾਂ ਵਿਚਾਰਿਆ ਨੂੰ ਕੀ ਪਤਾ ਸੀ ਕਿ ਇਥੇ ਰਿਸ਼ਤਿਆ ਦਾ ਘਸਮਾਣ ਹੋਇਆ ਪਿਆ ਸੀ ।ਇਥੇ ਪਵਿੱਤਰਤਾ ਨਾਮ ਦੀ ਕੋਈ ਚੀਜ਼ ਹੀ ਨਹੀਂ ਸੀ।”ਹੱਵਸ ਦੀ ਅੱਗ ਨੇ ਐਨਾ ਅੰਨਾ ਕਰ ਦਿੱਤਾ ਸੀ ਇਸ ਕਲਯੁਗੀ ਪਿਓ ਨੂੰ ਕਿ ਇਹ ਭੁੱਲ ਗਿਆ ਕਿ ਇਹ ਬੱਚੀ ਮੇਰੀ ਧੀ ਏ।”ਉਹ ਨਿਆਣੀ ਸੀ ਇਸ ਨੇ ਇਹੋ ਜਿਹੀ ਮੱਤ ਦਿੱਤੀ ਕਿ ਦੁਨੀਆਂ ਵਿੱਚ ਬੈਠਣਾ ਉੱਠਣਾ ਵੀ ਮੰਨਾ ਕਰ ਦਿੱਤਾ, ਕਿਸੇ ਨਾਲ ਬੋਲਣ ਚਲਣ ਦੀ ਵੀ ਸਖਤ ਮਨਾਹੀ ਸੀ ।
ਮੈਂ ਗੱਲਾਂ ਗੱਲਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦੀ ਸੀ ਸ਼ਾਇਦ ਇਹ ਸਮਝ ਵੀ ਚੁੱਕੀ ਸੀ ਤੇ ਸ਼ਾਇਦ ਸਮਝਣਾ ਹੀ ਨਹੀਂ ਚਾਹੁੰਦੀ ਸੀ।ਮੈਂ ਕਦੇ ਗੱਲ ਕਰਨਾ ਚਾਹੁੰਦੀ ਤੇ ਮੇਰੇ ਅੱਗੇ ਬੋਲਣ ਲੱਗ ਪੈਂਦੀ ਸੀ ਕਿ ਤੂੰ ਗਲਤ ਏ, ਸਾਰੀ ਦੁਨੀਆਂ ਗਲਤ ਏ ਸਿਰਫ ਮੇਰੇ ਪਾਪਾ ਸਹੀ ਨੇ ।ਸ਼ਾਇਦ ਇਹ ਉਹਨਾਂ ਦੋਨਾਂ ਦੀ ਰਜਾਮੰਦੀ ਸੀ ਕਿ ਉਹ ਰਿਸ਼ਤਿਆ ਦੀ ਪਵਿੱਤਰਤਾ ਨੂੰ ਨਜ਼ਰਅੰਦਾਜ ਕਰਕੇ ਕਾਮ ਤੇ ਵਾਸਨਾ ਦਾ ਹੀ ਰਿਸ਼ਤਾ ਨਿਭਾਉਣਾ ਚਾਹੁੰਦੇ ਸੀ ।ਮੈਨੂੰ ਕਦੇ ਵੀ ਆਪਣਾ ਮੰਨਿਆ ਹੀ ਨਹੀਂ ਗਿਆ ਹਰ ਵਾਰ ਮਤਰੇਈ ਮਾਂ ਕਹਿ ਕੇ ਮੂੰਹ ਬੰਦ ਕਰਵਾ ਦਿੱਤਾ ਗਿਆ।ਮੈਨੂੰ ਤੇ ਇੰਝ ਲੱਗਦਾ ਸੀ ਜਿਵੇਂ ਇਹਦੀ ਪਹਿਲੀ ਘਰਵਾਲ਼ੀ ਇਹਨਾਂ ਆਪ ਮਾਰੀ ਹੋਵੇ।
ਮੈਂ ਪੁੱਛਦੀ ਹੁੰਦੀ ਸੀ ਕਿ” ਜੇਕਰ ਧੀ ਨਾਲ ਹੀ ਸੰਬੰਧ ਬਣਾਉਣੇ ਸੀ ਫਿਰ ਮੈਨੂੰ ਵਿਆਹ ਕੇ ਕਿਉਂ ਲਿਆਂਦਾ ? ਮੈਨੂੰ ਮਤਰੇਈ ਦਾ ਦਰਜਾ ਕਿਉਂ ਦਿੱਤਾ? “ਮਾਂ ਜੀ ਕਿੰਨੇ ਵਰੇ ਹੋ ਗਏ ਸਾਡੇ ਵਿਆਹ ਨੂੰ ਮੈਨੂੰ ਪਤਨੀ ਦਾ ਦਰਜਾ ਨਹੀਂ ਦਿੱਤਾ ਗਿਆ, ਮੈਨੂੰ ਮੇਰਾ ਹੱਕ ਨਹੀਂ ਦਿੱਤਾ ਕੋਈ ਗੱਲ ਨਹੀਂ ਮੈਂ ਸਬਰ ਕੀਤਾ।”ਮੈਨੂੰ ਮੇਰੇ ਮਾਪਿਆਂ ਦੇ ਜਾਣ ਆਉਣ ਤੋ ਰੋਕ ਸੀ ਮੈਂ ਤਾਂ ਵੀ ਸਬਰ ਮੈਨੂੰ ਘਰ ਵਿੱਚ ਨੌਕਰਾਣੀਆਂ ਵਾਂਗ ਰਖਿਆ ਗਿਆ ਕੁੱਟ ਮਾਰ ਵੀ ਕਰਦੇ ਰਹੇ ਮੈਂ ਤਾਂ ਵੀ ਸਬਰ ਕੀਤਾ। ਮੈਨੂੰ ਮਤਰੇਈ ਮਤਰੇਈ ਕਹਿ ਕੇ ਕਲਪਾਇਆ ਜਾਂਦਾ ਸੀ ਮੈਂ ਫਿਰ ਸਬਰ ਸਿਦਕ ਰਖਿਆ ।ਦੋਨਾਂ ਬਹੁਤ ਵਾਰ ਇਤਰਾਜ਼ਯੋਗ ਤੇ ਗੰਦੇ ਹਾਲਾਤਾਂ ਵਿੱਚ ਦੇਖ ਕੇ ਅੱਖਾਂ ਤੇ ਸਬਰ ਦੀ ਪੱਟੀ ਬੰਨ ਲਈ।”
. . . . ਅੰਤ ਸਬਰ ਦੀ ਵੀ ਕੋਈ ਸੀਮਾ ਹੁੰਦੀ ਏ, “ਪਰ ਅੱਜ ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ,ਗਿਆ,ਅੱਜ ਮੇਰੇ ਸਬਰ ਦਾ ਅੰਤ ਹੋ ਗਿਆ, ਜਦ ਮੈਨੂੰ ਪਤਾ ਲੱਗਾ ਕਿ ਇਹ ਕਲਯੁਗੀ ਪਿਓ ਆਪਣੀ ਹੀ ਧੀ ਦੇ ਬੱਚੇ ਦਾ ਬਾਪ ਬਣਨ ਵਾਲਾ ਏ।” ਇਹ ਸੱਭ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਇਆ. ਮੇਰੇ ਸਬਰ ਦਾ ਅੰਤ ਹੋ ਗਿਆ! ਇਹ ਕਹਿ ਕਿ ਛੰਨੋ ਡਿੱਗ ਗਈ ਤੇ ਉਸਦੇ ਮੂੰਹ ਵਿੱਚੋਂ ਝੱਗ ਨਿਕਲਣੀ ਸ਼ੁਰੂ ਹੋ ਗਈ, ਦੇਖਦੇ ਹੀ ਦੇਖਦੇ ਛੰਨੋ ਦੀ ਮੌਤ ਹੋ ਗਈ, ਸ਼ਾਇਦ ਉਸਨੇ ਕੋਈ ਜਹਿਰੀਲਾ ਪਦਾਰਥ ਖਾ ਲਿਆ ਸੀ ।
ਸਰਬਜੀਤ ਕੌਰ ਹਾਜੀਪੁਰ (ਸ਼ਾਹਕੋਟ )
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly