ਨੰਬਰਦਾਰਾਂ ਵਿੱਚ ਚੱਲੀ ਗੱਲ, ਮੰਨੇਂ ਮੰਗਾਂ ਚੰਨੀ.. ਨਹੀਂ ਤਾਂ ਦਿਆਂਗੇ ਤਖ਼ਤਾ ਪਲਟ – ਬੁਲਾਰੇ 

ਫ਼ੋਟੋ : ਵਿਸ਼ਾਲ ਮਹਾ-ਰੋਸ ਰੈਲੀ 'ਚ ਲਲਕਾਰੇ ਮਾਰਦਾ ਨੰਬਰਦਾਰ ਸਾਹਿਬਾਨਾਂ ਦਾ ਇਕੱਠ ਅਤੇ ਸਟੇਜ ਤੇ ਮੌਜੂਦ ਨੰਬਰਦਾਰ ਸਾਹਿਬਾਨ।

ਹਜ਼ਾਰਾਂ ਦੀ ਗਿਣਤੀ ‘ਚ ਸੂਬਾ ਪੱਧਰੀ ਮਹਾ-ਰੋਸ-ਰੈਲੀ ‘ਚ ਨੰਬਰਦਾਰ ਸਾਹਿਬਾਨਾਂ ਨੇ ਸਰਕਾਰ ਨੂੰ ਲਲਕਾਰਿਆ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ

ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸੂਬਾ ਪ੍ਰਧਾਨ ਸ. ਗੁਰਪਾਲ ਸਿੰਘ ਸਮਰਾ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਦਿਆਂ ਪੁਰਾਤਨ ਅਤੇ ਜੁਝਾਰੂ ਜਥੇਬੰਦੀ 643 (ਰਜਿ:) ਦੇ ਸਮੂਹ ਨੰਬਰਦਾਰ ਸਾਹਿਬਾਨਾਂ ਨੇ ਪੰਜਾਬ ਦੇ ਕੋਨੇ ਕੋਨੇ ਤੋਂ ਵਿਸ਼ਾਲ ਰੋਸ ਮਹਾ-ਰੈਲੀ ਵਿੱਚ ਪਹੁੰਚ ਕੇ ਪੰਜਾਬ ਸਰਕਾਰ ਦੇ ਖਿਲਾਫ਼ ਆਪਣੀ ਭੜਾਸ ਕੱਢੀ, ਨਾਅਰੇ ਬਾਜ਼ੀ ਕੀਤੀ। ਨਾਅਰੇ ਬਾਜ਼ੀ ਕਰਦਿਆਂ ਇੱਕ ਵਿਸ਼ੇਸ਼ ਨਾਅਰਾ ਉੱਭਰਕੇ ਸਾਹਮਣੇ ਆਇਆ ਕਿ ” ਨੰਬਰਦਾਰਾਂ ਵਿੱਚ ਚੱਲੀ ਗੱਲ, ਮੰਨੇਂ ਮੰਗਾਂ ਚੰਨੀ.. ਨਹੀਂ ਤਾਂ ਦਿਆਂਗੇ ਤਖ਼ਤਾ ਪਲਟ “। ਦੱਸ ਦਈਏ ਕਿ ਪੰਜਾਬ ਦੇ 35000 ਦੇ ਕਰੀਬ ਨੰਬਰਦਾਰ ਸਾਹਿਬਾਨਾਂ, ਉਹਨਾਂ ਦੇ ਪਰਿਵਾਰਾਂ ਅਤੇ ਕਰੀਬੀਆਂ ਵਿੱਚ ਇਹ ਬਹੁਤ ਵੱਡਾ ਰੋਹ ਹੈ ਕਿ ਨੰਬਰਦਾਰ ਸਰਕਾਰ ਦਾ ਹੀ ਹਿੱਸਾ ਹੁੰਦੇ ਹਨ ਅਤੇ ਨੰਬਰਦਾਰਾਂ ਨੂੰ ਪੰਜਾਬ ਸਰਕਾਰ ਦੀ ਰੀੜ ਦੀ ਹੱਡੀ ਮੰਨਿਆ ਗਿਆ ਹੈ ਪਰ ਇਸਦੇ ਬਾਵਜੂਦ ਪੰਜਾਬ ਸਰਕਾਰ ਨੰਬਰਦਾਰ ਸਾਹਿਬਾਨਾਂ ਦੀਆਂ ਮੰਗਾਂ ਨੂੰ ਦਰ ਕਿਨਾਰ ਕਰਕੇ ਲਾਰੇ ਲੱਪੇ ਹੀ ਲਗਾ ਰਹੀ ਹੈ।

ਨੰਬਰਦਾਰ ਪ੍ਰਮੁੱਖ ਤੌਰ ਤੇ ਨੰਬਰਦਾਰੀ ਨੂੰ ਕਾਨੂੰਨਨ ਜੱਦੀ ਪੁਸ਼ਤੀ ਕਰਨ ਅਤੇ ਮਾਣ-ਭੱਤਾ 5000/- ਰੁਪਏ ਪ੍ਰਤੀ ਮਹੀਨਾ ਕਰਨ ਆਦਿ ਦੀ ਪ੍ਰਬਲ ਮੰਗ ਕਰ ਰਹੇ ਹਨ। ਮਹਾ ਰੋਸ ਰੈਲੀ ਵਿੱਚ ਚੰਨੀ ਸਰਕਾਰ ਮੁਰਦਾਬਾਦ ਆਦਿ ਦੇ ਚੰਗੇ ਚੋਖੇ ਨਾਅਰੇ ਲਗਾਏ ਗਏ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਅਸੀਂ ਬਹੁਤਾਦ ਵਿੱਚ ਕਾਂਗਰਸ ਪਾਰਟੀ ਨਾਲ ਸੰਬੰਧਤ ਹਾਂ ਪਰ ਯੂਨੀਅਨ ਨਾਤੇ ਅਸੀਂ ਪਹਿਲਾਂ “ਨੰਬਰਦਾਰ” ਹੀ ਹਾਂ ਅਤੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਯਕੀਨਨ ਵੋਟਾਂ ਚੰਨੀ ਸਰਕਾਰ ਖਿਲਾਫ਼ ਪਾਵਾਂਗੇ ਅਤੇ ਪਵਾਵਾਂਗੇ। ਇਹ ਵਿਸ਼ਾਲ ਰੈਲੀ ਜੋ ਦਾਣਾ ਮੰਡੀ ਲੁਧਿਆਣਾ ਵਿਖੇ ਹੋਈ, ਨੰਬਰਦਾਰ ਇਸ ਕਦਰ ਇਕੱਠੇ ਹੋਏ ਕਿ ਜਿੰਨੇ ਨੰਬਰਦਾਰ ਪੰਡਾਲ ਦੇ ਅੰਦਰ ਰਹੇ ਲਗਭਗ ਉਨ੍ਹੇ ਨੰਬਰਦਾਰ ਪੰਡਾਲ ਬਾਹਰ ਰਹਿਣ ਲਈ ਮਜ਼ਬੂਰ ਹੋਏ।

ਇਸ ਵਿਸ਼ਾਲ ਰੋਸ ਮਹਾ-ਰੈਲੀ ਨੂੰ ਕਾਰਜਕਾਰੀ ਪ੍ਰਧਾਨ ਪੰਜਾਬ ਸੁਰਜੀਤ ਸਿੰਘ ਨਨਹੇੜਾ, ਸੂਬਾ ਸਕੱਤਰ ਜਨਰਲ ਅਤੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਧਰਮਿੰਦਰ ਸਿੰਘ ਖੱਟਰਾਂ, ਹੁਸ਼ਿਆਰ ਸਿੰਘ ਝੰਡੇਰ ੜਾਲਮੇਲ ਸਕੱਤਰ ਪੰਜਾਬ, ਬਲਵੰਤ ਸਿੰਘ ਜੰਡੀ ਸਕੱਤਰ, ਹਰਬੀਰ ਸਿੰਘ ਮੀਤ ਸਕੱਤਰ, ਸੱਜਣ ਸਿੰਘ ਪਠਾਨਕੋਟ ਸੂਬਾ ਮੀਤ ਪ੍ਰਧਾਨ, ਬਲਰਾਮ ਸਿੰਘ ਮਾਨ ਸੂਬਾ ਮੀਤ ਪ੍ਰਧਾਨ ਅਤੇ ਜਿਲਾ ਪ੍ਰਧਾਨ ਕਪੂਰਥਲਾ, ਬਲਜਿੰਦਰ ਸਿੰਘ ਕਿਲੀ ਸੂਬਾ ਮੀਤ ਪ੍ਰਧਾਨ ਅਤੇ ਜਿਲਾ ਪ੍ਰਧਾਨ ਬਠਿੰਡਾ, ਜਗਦੇਵ ਸਿੰਘ ਕਾਉਂਕੇ ਸੂਬਾ ਮੀਤ ਪ੍ਰਧਾਨ, ਕੁਲਦੀਪ ਸਿੰਘ ਬਰਾੜ ਸੂਬਾ ਮੀਤ ਪ੍ਰਧਾਨ, ਭਗਵਾਨ ਸਿੰਘ ਮਾਣਕੀ ਸੂਬਾ ਮੀਤ ਪ੍ਰਧਾਨ, ਗੁਰਦਰਸ਼ਨ ਸਿੰਘ ਗਲੌਲੀ ਜਿਲਾ ਪ੍ਰਧਾਨ ਪਟਿਆਲਾ, ਕੁਲਦੀਪ ਸਿੰਘ ਬੇਲੇਵਾਲ ਜਿਲਾ ਪ੍ਰਧਾਨ ਸੰਗਰੂਰ, ਗੁਰਚਰਨ ਸਿੰਘ ਜਿਲਾ ਪ੍ਰਧਾਨ ਬਰਨਾਲਾ, ਅਮਰਜੀਤ ਸਿੰਘ ਜਿਲਾ ਪ੍ਰਧਾਨ ਮਲੇਰਕੋਟਲਾ, ਅਮ੍ਰਿਤਪਾਲ ਸਿੰਘ ਜਿਲਾ ਪ੍ਰਧਾਨ ਮਾਨਸਾ, ਸਿਮਰਨਜੀਤ ਸਿੰਘ ਬਰਾੜ ਜਿਲਾ ਪ੍ਰਧਾਨ ਫਰੀਦਕੋਟ, ਕੁਲਦੀਪ ਸਿੰਘ ਬਾਹੀ ਜਿਲਾ ਪ੍ਰਧਾਨ ਫਿਰੋਜ਼ਪੁਰ, ਦਿਲਬਾਗ ਸਿੰਘ ਜਿਲਾ ਪ੍ਰਧਾਨ ਅਮ੍ਰਿਤਸਰ, ਅਸ਼ੋਕ ਸੰਧੂ ਜਿਲਾ ਪ੍ਰਧਾਨ ਜਲੰਧਰ, ਚਰਨਜੀਤ ਸਿੰਘ ਕਰਤਾਰਪੁਰ, ਜਸਵੰਤ ਸਿੰਘ ਰੰਧਾਵਾ ਜਿਲਾ ਪ੍ਰਧਾਨ ਹੁਸ਼ਿਆਰਪੁਰ, ਬਲਵੰਤ ਸਿੰਘ ਜਿਲਾ ਪ੍ਰਧਾਨ ਨਵਾਂ ਸ਼ਹਿਰ, ਬਲਦੇਵ ਸਿੰਘ ਜਿਲਾ ਪ੍ਰਧਾਨ ਪਠਾਨਕੋਟ ਨੇ ਹਜ਼ਾਰਾਂ ਦੀ ਤਾਦਾਦ ਵਿੱਚ ਵਿਸ਼ਾਲ ਰੋਸ ਰੈਲੀ ਵਿੱਚ ਸ਼ਾਮਿਲ ਹੋਏ ਨੰਬਰਦਾਰ ਸਾਹਿਬਾਨਾਂ ਦਾ ਕੋਟਿ ਕੋਟਿ ਧੰਨਵਾਦ ਕੀਤਾ ਅਤੇ ਸਦਾ ਇੱਕ ਜੁੱਟ ਰਹਿਣ ਦਾ ਹੋਕਾ ਦਿੱਤਾ। ਬਲਜੀਤ ਸਿੰਘ ਸ਼ਿਮਲਪੁਰੀ ਲੁਧਿਆਣਾ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਹੋਈ। ਜ਼ਿਲ੍ਹਾ ਪ੍ਰਧਾਨ ਰੋਪੜ ਵਰਿੰਦਰ ਕੁਮਾਰ ਨੇ ਸਟੇਜ ਉੱਪਰ ਤਾਲਮੇਲ ਬਣਾਈ ਰੱਖਣ ਅਹਿਮ ਰੋਲ ਨਿਭਾਇਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿਤਪੁਰ ਵਿੱਚ ਖੂਨ ਦਾਨ ਕੈਂਪ 11 ਦਸੰਬਰ ਦਿਨ ਸ਼ਨੀਵਾਰ ਨੂੰ
Next articleਮਿੱਠੜਾ ਕਾਲਜ ਵਿੱਚ ਐਨ ਸੀ ਸੀ ਕੈਡਿਟਾਂ ਨੂੰ ਦਿੱਤੀ ਵਿਸ਼ੇਸ਼ ਟ੍ਰੇਨਿੰਗ