ਮਹਿਤਪੁਰ ਵਿੱਚ ਖੂਨ ਦਾਨ ਕੈਂਪ 11 ਦਸੰਬਰ ਦਿਨ ਸ਼ਨੀਵਾਰ ਨੂੰ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਖੂਨ ਦਾਨ ਮਹਾਂਦਾਨ ਅਜੋਕੇ ਸਮੇਂ ਵਿੱਚ ਇਸ ਦੀ ਬਹੁਤ ਵੱਡੀ ਲੋੜ ਹੈ ਇਹ ਖੂਨਦਾਨ ਕੈਂਪ ਬਲੱਡ ਡੋਨਰਜ ਕਲੱਬ (ਰਜਿ) ਮਹਿਤਪੁਰ ਵਲੋਂ 11 ਦਸੰਬਰ ਦਿਨ ਸ਼ਨੀਵਾਰ ਬਸ ਸਟੈਂਡ ਮਹਿਤਪੁਰ ਵਿਖੇ ਲਗਾਇਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਨਾਮ ਮਹਿਸਮਪੁਰੀ ਜੀ ਨੇ ਦਸਿਆ ਕਿ ਖੂਨ ਦਾਨ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਲਗਾਇਆ ਜਾਵੇਗਾ ।ਇਸ ਖੂਨਦਾਨ ਕੈਂਪ ਵਿੱਚ ਖੂਨ ਗਰੁੱਪ HB ਟੈਸਟ ਫ੍ਰੀ ਕੀਤੇ ਜਾਣਗੇ ਤੇ ਇਸ ਮੌਕੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਕਲੱਬ ਵਲੋਂ ਸਨਮਾਨਿਤ ਕੀਤਾ ਜਾਵੇਗਾ ਬਲੱਡ ਡੋਨਰਜ ਕਲੱਬ ਮਹਿਤਪੁਰ ਵਲੋਂ ਹੁਣ ਤੱਕ 300 ਸੋ ਤੋਂ ਉੱਪਰ ਕੈਂਪ ਲਗਾਏ ਜਾ ਚੁੱਕੇ ਹਨ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਖੂਨ ਦਾਨੀਆਂ ਵਲੋਂ ਉਤਸ਼ਾਹ ਨਾਲ ਖੂਨਦਾਨ ਕੀਤਾ ਗਿਆ ।

ਇਹ ਕੈਂਪ ਪੰਜਾਬ ਤੋਂ ਲੈਕੇ ਕਾਠਮੰਡੂ ਤੱਕ ਅਲੱਗ ਅਲੱਗ ਜਗਾਂ ਤੇ ਲਗਾਏ ਗਏ ਇਨਾਂ ਕੈਂਪਾਂ ਵਿੱਚ ਗੁਰਨਾਮ ਮਹਿਸਮਪੁਰੀ ਨੇ ਖੁਦ 96 ਵਾਰੀ ਖੂਨਦਾਨ ਕੀਤਾ ਹੈ ਤੇ ਇਸ ਕਲੱਬ ਦੇ ਮੈਂਬਰਾਂ ਵਲੋਂ ਕਰੀਬ 50 ਵਾਰ ਤੋਂ ਉੱਪਰ ਖੂਨਦਾਨ ਕੀਤਾ ਜਾ ਚੁੱਕਾ ਹੈ ।ਇਸ ਕੈਂਪ ਦੀ ਖਾਸੀਅਤ ਇਹ ਰਹੀ ਹੈ ਕਿ ਹਰ ਕੈਂਪ ਵਿੱਚ ਕਰੀਬ 7 ਤੋ 10 ਬੀਬੀਆਂ ਹਰ ਵਾਰ ਖ਼ੂਨਦਾਨ ਕਰਦੀਆਂ ਰਹੀਆਂ ਹਨ ਤੇ ਹਰ ਕੈਂਪ ਵਿੱਚ ਕਰੀਬ ਅਸੀ ਤੋਂ ਸੋ ਦੇ ਕਰੀਬ ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਜਾਂਦਾ ਹੈ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIMF chief urges global cooperation to control pandemic, support economic recovery
Next articleਨੰਬਰਦਾਰਾਂ ਵਿੱਚ ਚੱਲੀ ਗੱਲ, ਮੰਨੇਂ ਮੰਗਾਂ ਚੰਨੀ.. ਨਹੀਂ ਤਾਂ ਦਿਆਂਗੇ ਤਖ਼ਤਾ ਪਲਟ – ਬੁਲਾਰੇ