ਗ੍ਰਹਿ ਮੰਤਰਾਲਾ ਆਖ਼ਰ ਕਰ ਕੀ ਰਿਹਾ ਹੈ, ਸਰਕਾਰ ਜਵਾਬ ਦੇਵੇ: ਰਾਹੁਲ ਗਾਂਧੀ

Congress leaders Rahul Gandhi

ਨਵੀਂ ਦਿੱਲੀ (ਸਮਾਜ ਵੀਕਲੀ):ਕਾਂਗਰਸ ਆਗੂ ਰਾਹੁਲ ਗਾਂਧੀ ਨੇ ਨਾਗਾਲੈਂਡ ਵਿਚ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਹੋਈ ਨਾਗਰਿਕਾਂ ਦੀ ਮੌਤ ’ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਗੱਲ ਦਾ ‘ਸੱਚਾ ਜਵਾਬ’ ਦੇਣਾ ਚਾਹੀਦਾ ਹੈ ਕਿ ਗ੍ਰਹਿ ਮੰਤਰਾਲਾ ਆਖਰ ਕੀ ਕਰ ਰਿਹਾ ਹੈ ਜਦ ‘ਸਾਡੀ ਆਪਣੀ ਹੀ ਧਰਤੀ ਉਤੇ ਨਾ ਤਾਂ ਨਾਗਰਿਕ ਤੇ ਨਾ ਹੀ ਸੁਰੱਖਿਆ ਬਲ ਸੁਰੱਖਿਅਤ ਹਨ।’ ਗਾਂਧੀ ਨੇ ਟਵੀਟ ਕੀਤਾ ‘ਇਹ ਬੇਹੱਦ ਦੁਖੀ ਕਰਨ ਵਾਲਾ ਹੈ। ਭਾਰਤ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ।’ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਮੰਗੀ ਹੈ। ਮਮਤਾ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਵੀ ਪ੍ਰਗਟ ਕੀਤਾ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਘਟਨਾ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁੱਸੇ ’ਚ ਲੋਕਾਂ ਵੱਲੋਂ ਅਸਾਮ ਰਾਈਫਲਜ਼ ਦੇ ਕੈਂਪ ਦੀ ਤੋੜ-ਭੰਨ
Next articleਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ