ਨਵੀਂ ਦਿੱਲੀ (ਸਮਾਜ ਵੀਕਲੀ):ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਿਰਭੈ ਸਿੰਘ ਢੁੱਡੀਕੇ ਤੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਸਿਰਫ਼ 10 ਫ਼ੀਸਦੀ ਮੰਗਾਂ ਹੀ ਬਾਕੀ ਰਹਿ ਗਈਆਂ ਹਨ ਜੋ ਅਗਲੇ ਦਿਨਾਂ ਦੌਰਾਨ ਪੂਰੀਆਂ ਹੋ ਜਾਣਗੀਆਂ। ਰੁਲਦੂ ਸਿੰਘ ਨੇ ਕਿਹਾ ਕਿ ਹੁਣ ਮੋਰਚਾ ਸਮਾਪਤੀ ਵੱਲ ਵਧ ਰਿਹਾ ਹੈ ਤੇ ਸਭ ਫ਼ੈਸਲੇ ਸਰਬਸੰਮਤੀ ਨਾਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲ ਬਾਅਦ ਖੇਤੀ ਕਾਨੂੰਨ ਵਾਪਸ ਲੈਣ ਲਈ ਮੰਨੇ ਹਨ ਤੇ ਕਿਸਾਨ ਯੂਨੀਅਨਾਂ ਵੀ ਇੱਕ ਸਾਲ ਬਾਅਦ ਛੋਟੀ ਕਮੇਟੀ ਬਣਾਉਣ ਲਈ ਮੰਨੀਆਂ ਹਨ। ਉਨ੍ਹਾਂ ਕਿਹਾ ਕਿ ਸਾਲ ਭਰ ਅੰਦੋਲਨ ਲੜਿਆ, ਕਈ ਪ੍ਰੇਸ਼ਾਨੀਆਂ ਵੀ ਹੋਈਆਂ ਤੇ ਕਈ ਵਾਰ ਗੁੱਸੇ-ਗਿਲੇ ਵੀ ਹੋਏ ਪਰ ਹੁਣ 10 ਫ਼ੀਸਦੀ ਮਾਮਲੇ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਮੁਆਵਜ਼ਾ ਦੇਣ ਤੇ ਮਾਮਲੇ ਰੱਦ ਕਰਨ ਲਈ ਰਾਜ਼ੀ ਹਨ। ਨਿਰਭੈ ਸਿੰਘ ਨੇ ਕਿਹਾ ਕਿ ਨਵੀਂ 5 ਮੈਂਬਰੀ ਕਮੇਟੀ ਕੇਂਦਰ ਸਰਕਾਰ ਨਾਲ ਤਾਲਮੇਲ ਕਰੇਗੀ ਤੇ ਪੰਜਾਬ ਦੇ ਪੈਟਰਨ ਉਪਰ ਹੀ ਬਾਕੀ ਰਾਜ ਵੀ ਮੁਆਵਜ਼ੇ ਦੀ ਨੀਤੀ ਬਣਾਉਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly