ਦੇਹਰਾਦੂਨ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਦੇਹਰਾਦੂਨ-ਦਿੱਲੀ ਐਕਸਪ੍ਰੈਸ ਸੜਕ ਦਾ ਨੀਂਹ ਪੱਥਰ ਰੱਖਣ ਸਣੇ ਵਰਚੁਅਲ ਢੰਗ ਨਾਲ 18 ਹਜ਼ਾਰ ਕਰੋੜ ਦੀਆਂ ਵਿਕਾਸ ਯੋਜਨਾਵਾਂ ਦੇ ਨੀਂਹ-ਪੱਥਰ ਰੱਖੇ ਤੇ ਕਈ ਵਿਕਾਸ ਯੋਜਨਾਵਾਂ ਉੱਤਰਾਖੰਡ ਵਾਸੀਆਂ ਨੂੰ ਸਮਰਪਿਤ ਕੀਤੀਆਂ। ਦੇਹਰਾਦੂਨ-ਦਿੱਲੀ ਐਕਸਪ੍ਰੈਸ ਸੜਕ 175 ਕਿਲੋਮੀਟਰ ਲੰਬੀ ਹੋਵੇਗੀ ਜਿਸ ’ਤੇ 8700 ਕਰੋੜ ਰੁਪਏ ਦੀ ਲਾਗਤ ਆਏਗੀ। ਇਸ ਨਾਲ ਦੋਹਾਂ ਸ਼ਹਿਰਾਂ ਦੀ ਦੂਰੀ ਢਾਈ ਘੰਟਿਆਂ ਵਿੱਚ ਤੈਅ ਹੋ ਜਾਵੇਗੀ।
ਇਸ ਤੋਂ ਇਲਾਵਾ ਸ੍ਰੀ ਮੋਦੀ ਨੇ 220 ਕਰੋੜ ਦੀ ਲਾਗਤ ਨਾਲ ਬਦਰੀਨਾਥ ਧਾਮ ਅਤੇ 54 ਕਰੋੜ ਦੀ ਲਾਗਤ ਨਾਲ ਗੰਗੋਤਰੀ ਅਤੇ ਯਮਨੋਤਰੀ ਖੇਤਰ ਵਿੱਚ ਕਈ ਵਿਕਾਸ ਯੋਜਨਾਵਾਂ ਅਤੇ ਲਛਮਨਝੂਲਾ ਪੁਲ ਨੇੜੇ ਗੰਗਾ ਨਦੀ ਉੱਤੇ 69 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ 132 ਮੀਟਰ ਲੰਬੇ ਪੁਲ ਦਾ ਨੀਂਹ-ਪੱਥਰ ਵੀ ਰੱਖਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly