ਮੈਂ ਨਿਰਾਸ਼ਾ ਦੀ ਨਦੀ ਵਿਚ

(ਸਮਾਜਵੀਕਲੀ)       

ਮੈਂ ਨਿਰਾਸ਼ਾ ਦੀ ਨਦੀ ਵਿਚ ਜੇ ਨਾ ਲਾਂਦਾ ਤਾਰੀਆਂ ,
ਮੇਰੇ ਦਿਲ ਤੇ ਹੋਰ ਵੀ ਦੋਸਤ ਚਲਾਂਦੇ ਆਰੀਆਂ ।

ਰੋਟੀ, ਕੱਪੜਾ ਤੇ ਮਕਾਨ ਬੰਦੇ ਦੀਆਂ ਮੁੱਖ ਲੋੜਾਂ ਨੇ ,
ਇਹ ਨਹੀਂ, ਪਰ ਹੋਰ ਉਹ ਛੱਡ ਸਕਦਾਂ ਲੋੜਾਂ ਸਾਰੀਆਂ ।

ਸਮਝੇ ਮੈਨੂੰ ਆਪਣਾ ਉਹ ਤੇ ਸਮਝਾਂ ਉਸ ਨੂੰ ਆਪਣਾ ਮੈਂ ,
ਤਾਂ ਹੀ ਮੇਰੇ ਨਾਲ ਗੱਲਾਂ ਕਰ ਲਵੇ ਉਹ ਸਾਰੀਆਂ ।

ਦਾਦ ਉਹਨਾਂ ਦੇ ਸਬਰ ਤੇ ਜੇਰੇ ਦੀ ਦੇਣੀ ਪਊ ,
ਸਹਿੰਦੀਆਂ ਨੇ ਦੁੱਖ ਆਪਣੇ ਤੇ ਪਰਾਏ ਨਾਰੀਆਂ ।

ਮੈਨੂੰ ਤੇਰੇ ਨਾ’ ਵਫ਼ਾ ਕਰਨੇ ਦਾ ਕੱਲਾ ਕੰਮ ਨ੍ਹੀ ,
ਮੇਰੇ ਸਿਰ ਤੇ ਹੋਰ ਵੀ ਨੇ ਬਹੁਤ ਜ਼ਿੰਮੇਵਾਰੀਆਂ ।

ਕੋਈ ਮਿਹਣਾ ਮਾਰ ਦੇ ਤਾਂ ਜੋ ਹੋ ਜਾਵਣ ਹਲਕੀਆਂ,
ਲਗਦੀਆਂ ਨੇ ਮੈਨੂੰ ਅੱਖਾਂ ਆਪਣੀਆਂ ਅੱਜ ਭਾਰੀਆਂ ।

ਜਾਨ ਵਾਰਨ ਦੀ ਜ਼ਰੂਰਤ ‘ਮਾਨ’ ਨਾ ਯਾਰਾਂ ਲਈ ,
ਇੱਥੇ ਪੈਸੇ ਨਾਲ ਅੱਜ ਕੱਲ੍ਹ ਨਿਭਦੀਆਂ ਨੇ ਯਾਰੀਆਂ ।

ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸਦਾ ਜੋ ਮੇਰੇ ਕੋਲੋਂ
Next articleਛੋਕਰਾਂ ਸਕੂਲ ਦੀਆਂ ਬੱਚੀਆਂ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੁਣੀਆਂ ਗਈਆਂ