ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਜੇਤੂਆਂ ਨੂੰ ਕੀਤਾ ਸਨਮਾਨਿਤ
ਸਮੂਹ ਭਾਸ਼ਾਵਾਂ ਚ ਪੰਜਾਬੀ ਭਾਸ਼ਾ ਨੇ ਸਰਵੋਤਮ ਭਾਸ਼ਾ ਵਜੋਂ ਧਾਕ ਜਮਾਈ- ਗਿੱਲ ਤੇ ਥਿੰਦ
ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸੈਕੰਡਰੀ ਸਕੂਲ ਲੜਕੇ ਕਪੂਰਥਲਾ ਵਿਖੇ ਗੁਰੂਆਂ ਅਵਤਾਰਾਂ ਪੀਰਾਂ ਪੈਗੰਬਰਾਂ ਤੇ ਪੰਜ ਦਰਿਆਵਾਂ ਦੇ ਇਰਦ ਗਿਰਦ ਜਨਮੀ ਦੇ ਭਰ ਜਵਾਨ ਹੋ ਕੇ ਸੱਤ ਸਮੁੰਦਰਾਂ ਤੋਂ ਪਾਰ ਗੂੰਜਦੀ ਤੇ ਧੁੰਮਾਂ ਪਾ ਰਹੀ ਮਾਂ ਬੋਲੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਗੁਰਦੀਪ ਸਿੰਘ ਗਿੱਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਦੀ ਅਗਵਾਈ ਵਿੱਚ ਨੌੰ ਬਲਾਕਾਂ ਦੇ ਜੇਤੂਆਂ ਨੇ ਇਨ੍ਹਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਬੜੇ ਸਿਦਕ ਨਾਲ ਲੜਾਈ ਲੜੀ ।ਇਸ ਸਮੇਂ ਜੇਤੂਆਂ ਨੂੰ ਸਨਮਾਨਿਤ ਕਰਦਿਆਂ ਸਿੱਖਿਆ ਅਧਿਕਾਰੀ ਗੁਰਦੀਪ ਸਿੰਘ ਗਿੱਲ ਅਤੇ ਬਿਕਰਮਜੀਤ ਸਿੰਘ ਥਿੰਦ ਨੇ ਵਿਦਿਆਰਥੀਆਂ ਨੂੰ ਪੰਜਾਬੀ ਮਾਤ ਭਾਸ਼ਾ ਦੇ ਅਮੀਰ ਲਾਸਾਨੀ ਤੇ ਦੁਨੀਆ ਭਰ ਚ ਮੱਲਾਂ ਮਾਰਨ ਵਾਲੇ ਵਿਰਸੇ ਤੇ ਚਾਨਣਾ ਪਾਇਆ ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਮਨੁੱਖੀ ਜੀਵਨ ਦੀ ਬੁਨਿਆਦ ਹੈ ਅਤੇ ਇਸ ਤੋਂ ਟੁੱਟ ਕੇ ਕੋਈ ਵੀ ਮਨੁੱਖ ਆਪਣੀ ਮੰਜ਼ਿਲ ਫ਼ਤਹਿ ਨਹੀਂ ਕਰ ਸਕਦਾ।
ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਕੋਈ ਖ਼ਤਰਾ ਨਹੀਂ ਹੈ। ਸਗੋਂ ਅਜੋਕੇ ਤਕਨੀਕੀ ਵਿਗਿਆਨਕ ਤੇ ਕੰਪਿਊਟਰ ਯੁੱਗ ਵਿੱਚ ਪੰਜਾਬੀ ਦੇ ਨਵੇਂ ਤੇ ਹਾਣ ਦੇ ਸ਼ਬਦਾਂ ਨਾਲ ਆਪਣੇ ਆਪ ਨੂੰ ਸਿਰਮੌਰ ਤੇ ਸਮਰੱਥ ਸ਼ਬਦਾਵਲੀ ਨਾਲ ਭਰਪੂਰ ਕੀਤਾ ਹੈ ।ਉਨ੍ਹਾਂ ਕਿਹਾ ਕਿ ਅੱਜ ਮਾਂ ਬੋਲੀ ਪੰਜਾਬੀ ਲਗਪਗ ਸੋਲ਼ਾਂ ਕਰੋੜ ਲੋਕ ਬੋਲਦੇ ਹਨ ਤੇ ਦੁਨੀਆਂ ਦੀਆਂ ਭਾਸ਼ਾਵਾਂ ਵਿੱਚ ਪੰਜਾਬੀ ਨੂੰ ਦਸਵਾਂ ਸਥਾਨ ਪ੍ਰਾਪਤ ਹੈ। ਸਿੱਖਿਆ ਅਧਿਕਾਰੀ ਗੁਰਦੀਪ ਸਿੰਘ ਗਿੱਲ ਅਤੇ ਬਿਕਰਮਜੀਤ ਸਿੰਘ ਥਿੰਦ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਵਿੱਚ ਪੁਸਤਕ ਕਲਚਰ ਪੈਦਾ ਕਰਨ ਤਾਂ ਜੋ ਵਿਦਿਆਰਥੀ ਆਪਣੀ ਮਿੱਟੀ ਨਾਲ ਜੁੜ ਸਕਣ ਤੇ ਆਪਣੀ ਜ਼ਿੰਦਗੀ ਸਫ਼ਲ ਬਣਾ ਸਕਣ। ਪ੍ਰਿੰਸੀਪਲ ਤਜਿੰਦਰਪਾਲ ਸਿੱਖਿਆ ਸੁਧਾਰ ਟੀਮ ਇੰਚਾਰਜ ਪ੍ਰਿੰਸੀਪਲ ਰਮਾ ਬਿੰਦਰਾ ,ਕੋਆਰਡੀਨੇਟਰ ਸੁਨੀਲ ਬਜਾਜ ਅਤੇ ਡੀ ਐਮ ਜਗਜੀਤ ਸਿੰਘ ਦੇ ਪ੍ਰਬੰਧਾਂ ਹੇਠ ਜਿੱਥੇ ਅਧਿਆਪਕਾਂ ਦੇ ਮੁਕਾਬਲੇ ਬਹੁਤ ਫਸਵੇਂ ਹੋਏ। ਉੱਥੇ ਅਧਿਆਪਕਾਂ ਦੇ ਸੁਲੇਖ ਮੁਕਾਬਲੇ ਦੀ ਆਪਣੀ ਪੂਰਨ ਛਾਪ ਛੱਡਦੇ ਹੋਏ ਸੰਪੰਨ ਹੋਏ ਜੱਜਮੈਂਟ ਦੀ ਭੂਮਿਕਾ ਨਿਭਾ ਰਹੇ ਮਨਦੀਪ ਕੌਰ ਕਾਂਜਲੀ ਅਤੇ ਕਮਲਜੀਤ ਸਿੰਘ ਕਿਸ਼ਨ ਸਿੰਘ ਵਾਲਾ ਨੇ ਜੇਤੂ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਨਾਮ ਜਨਤਕ ਕਰਦਿਆਂ ਸਖ਼ਤ ਮੁਕਾਬਲੇ ਦੀ ਪੈਰਵਾਈ ਕੀਤੀ ।
ਕੋਆਰਡੀਨੇਟਰ ਸੁਨੀਲ ਬਜਾਜ ਨੇ ਦੱਸਿਆ ਕਿ ਮਿਡਲ ਵਰਗ ਵਿੱਚ ਤਰਲੋਚਨ ਸਿੰਘ ਮਹੇੜੂ ਨੇ ਪਹਿਲਾ ਮਨਦੀਪ ਕੌਰ ਸ਼ਾਲਾਪੁਰ ਬੇਟ ਨੇ ਦੂਜਾ ਅਤੇ ਰਹਿਮਤ ਜਾਤੀਕੇ ਨੇ ਭਾਸ਼ਣ ਮੁਕਾਬਲਿਆਂ ਵਿੱਚ ਇਨਾਮ ਪ੍ਰਾਪਤ ਕੀਤੇ। ਉਨ੍ਹਾਂ ਦੱਸਿਆ ਕਿ ਸੈਕੰਡਰੀ ਵਿੰਗ ਵਿੱਚ ਅਨਮੋਲਦੀਪ ਕੌਰ ਲੜਕੀਆਂ ਫਗਵਾੜੇ ਨੇ ਪਹਿਲਾ, ਪ੍ਰਭਜੀਤ ਕੌਰ ਅਮੀਰਾਂ ਨੇ ਦੂਜਾ ਅਤੇ ਰੁਪਿੰਦਰ ਕੌਰ ਤਲਵੰਡੀ ਚੌਧਰੀਆਂ ਨੇ ਭਾਸ਼ਣ ਮੁਕਾਬਲਿਆਂ ਦੇ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ ਕੋਆਰਡੀਨੇਟਰ ਸੁਨੀਲ ਬਜਾਜ ਨੇ ਦੱਸਿਆ ਕਿ ਰਾਜਨਦੀਪ ਕੌਰ ਦੇਵਤਿਆਂ ਵਾਲਾ ਨੇ ਪਹਿਲਾ ਸੁਖਦੇਵ ਸਿੰਘ ਬੋਹਾਨੀ ਨੇ ਦੂਜਾ ਅਤੇ ਸ਼ਹਿਬਾਜ ਖਾਨ ਸਿਧਵਾਂ ਦੋਨਾਂ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਬਹੁਤ ਖ਼ੂਬਸੂਰਤ ਲਿਖਾਈ ਦੇ ਗਾਇਕ ਹੋਣ ਦਾ ਸਬੂਤ ਦਿੱਤਾ। ਸਮਾਗਮ ਵਿੱਚ ਜ਼ਿਲ੍ਹੇ ਭਰ ਤੋਂ ਪੰਜਾਬੀ ਅਧਿਆਪਕ ਵਿਦਿਆਰਥੀਆਂ ਦੇ ਸਕੂਲ ਮੁਖੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly