ਮਿੱਠੜਾ ਕਾਲਜ ਦੇ 10 ਕੈਡਿਟਾਂ ਵੱਲੋਂ 10 ਰੋਜਾ ਸਾਂਝਾ ਸਲਾਨਾ ਐੱਨ ਸੀ ਸੀ ਕੈਂਪ ਲਗਾਇਆ ਗਿਆ

ਕੈਪਸ਼ਨ -ਮਿੱਠੜਾ ਕਾਲਜ ਦੇ 10 ਕੈਡਿਟਾਂ ਵੱਲੋਂ 10 ਰੋਜਾ ਸਾਂਝਾ ਸਲਾਨਾ ਐੱਨ ਸੀ ਸੀ ਦੇ ਲਗਾਏ ਕੈਂਪ ਦਾ ਦ੍ਰਿਸ਼

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਵਿਦਿਅਰਥੀਆਂ ਨੇ 8 ਨਵੰਬਰ ਤੋਂ 17 ਨਵੰਬਰ ਤੱਕ 21 ਬਟਾਲੀਅਨ ਐੱਨ ਸੀ ਸੀ ਕਪੂਰਥਲਾ ਦੇ ਸਹਿਯੋਗ ਨਾਲ 10 ਰੋਜ਼ਾ ਐੱਨ ਸੀ ਸੀ ਕੈਂਪ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਲਗਾਇਆ। ਇਹ ਕੈਂਪ ਗਰੁੱਪ ਕਮਾਂਡਰ 21 ਪੰਜਾਬ ਬਟਾਲੀਅਨ ਦੀ ਦੇਖ ਰੇਖ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ ਕੈਡਿਟਾਂ ਨੂੰ ਡ੍ਰਿੱਲ ,ਕੰਪਾਸ ,ਰੀਡਿੰਗ ਮੈਪ , ਵੈਪਨ ਟਰੇਨਿੰਗ , ਕੈਡਿਟਾਂ ਨੂੰ ਏਕਤਾ ਅਨੁਸ਼ਾਸਨ ਲਈ ਤਿਆਰ ਕੀਤਾ ਗਿਆ।

ਇਸ ਦੌਰਾਨ ਕੈਂਪ ਕਮਾਂਡਰ ਵੱਲੋਂ ਐਨ ਸੀ ਸੀ ਕੈਡਿਟਾਂ ਨੂੰ ਅਨੁਸ਼ਾਸਨ ਭਾਵਨਾ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਹਾ ਕਿ ਇਸ ਕੈਂਪ ਦਾ ਕੈਡਿਟਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਤੇ ਆਉਣ ਵਾਲੇ ਸਮੇਂ ਵਿੱਚ ਵੀ ਲੱਗਣ ਵਾਲੇ ਕੈਂਪਾਂ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣ। ਇਸ ਦੌਰਾਨ ਕਾਲਜ ਦੇ ਓ ਐੱਸ ਡੀ ਡਾ ਦਲਜੀਤ ਸਿੰਘ ਖਹਿਰਾ ਨੇ ਐਨ ਸੀ ਸੀ ਦੇ ਮਾਧਿਅਮ ਰਾਹੀਂ ਆਪਣਾ ਰਾਸ਼ਟਰੀ ਸੈਨਾ ਵਿੱਚ ਵਿਦਿਆਰਥੀ ਆਪਣਾ ਵੱਡਾ ਯੋਗਦਾਨ ਦੇ ਸਕਦੇ ਹਨ । ਇਸ ਮੌਕੇ ਐਨ ਸੀ ਸੀ ਦੇ ਇੰਚਾਰਜ ਡਾ ਮਨੀਸ਼ ਕੁਮਾਰ ਸ਼ਰਮਾ ਪ੍ਰੋ ਸਿਮਰਨਜੀਤ ਸਿੰਘ ਨੇ ਕੈਡਿਟਾਂ ਨੂੰ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਮਾਜ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਨਗਰ ਕੀਰਤਨ ਸਜਾਇਆ ਗਿਆ
Next articleਸ਼ਰਧਾਲੂਆਂ ਲਈ ਖੁਸ਼ਖਬਰੀ: ਏਅਰ ਇੰਡੀਆ ਨੇ ਅੰਮ੍ਰਿਤਸਰ – ਨਾਂਦੇੜ ਸਿੱਧੀ ਉਡਾਣ ਦੀ ਬੁਕਿੰਗ ਮੁੜ ਸ਼ੁਰੂ ਕੀਤੀ