ਮੁੰਬਈ (ਸਮਾਜ ਵੀਕਲੀ):ਵਿਵਾਦਾਂ ਦੀ ਲੜੀ ਜਾਰੀ ਰੱਖਦਿਆਂ ਅਦਾਕਾਰਾ ਕੰਗਨਾ ਰਣੌਤ ਨੇ ਦਾਅਵਾ ਕੀਤਾ ਕਿ ਸੁਭਾਸ਼ ਚੰਦਰ ਬੋਸ ਅਤੇ ਭਗਤ ਸਿੰਘ ਨੂੰ ਮਹਾਤਮਾ ਗਾਂਧੀ ਤੋਂ ਕੋਈ ਸਮਰਥਨ ਨਹੀਂ ਮਿਲਿਆ ਸੀ। ਇਹੀ ਨਹੀਂ ਉਸ ਨੇ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਮੰਤਰ ਦਾ ਮਜ਼ਾਕ ਉਡਾਉਂਦਿਆਂ ਆਖਿਆ ਕਿ ਦੂਜੀ ਗੱਲ੍ਹ ਅੱਗੇ ਕਰ ਦੇਣ ਨਾਲ ਤੁਹਾਨੂੰ ‘ਭੀਖ’ ਹੀ ਮਿਲੇਗੀ, ਆਜ਼ਾਦੀ ਨਹੀਂ। ਇੰਸਟਾਗ੍ਰਾਮ ’ਤੇ ਕਈ ਪੋਸਟਾਂ ਪਾਉਂਦਿਆਂ ਕੰਗਨਾ ਨੇ ਇਸ ਵਾਰ ਮਹਾਤਮਾ ਗਾਂਧੀ ’ਤੇ ਨਿਸ਼ਾਨਾ ਸੇਧਿਆ ਤੇ ਕਿਹਾ ਕਿ ‘ਆਪਣੇ ਨਾਇਕ ਸਿਆਣਪ ਨਾਲ ਚੁਣੋ।’ ਉਸ ਨੇ ਅੱਜ ਇੱਕ ਪੁਰਾਣੀ ਖ਼ਬਰ ਵੀ ਸਾਂਝੀ ਕੀਤੀ ਜਿਸਦਾ ਸਿਰਲੇਖ ਸੀ- ‘ਗਾਂਧੀ, ਹੋਰਾਂ ਨੇ ਨੇਤਾਜੀ ਦੀ ਸਪੁਰਦਗੀ ਲਈ ਸਹਿਮਤੀ ਪ੍ਰਗਟਾਈ।’ ਉਸ ਨੇ ਇਸ ਖ਼ਬਰ ਹੇਠ ਕੈਪਸ਼ਨ ਦਿੰਦਿਆਂ ਲਿਖਿਆ,‘ਜਾਂ ਤਾਂ ਤੁਸੀਂ ਗਾਂਧੀ ਦੇ ਪ੍ਰਸ਼ੰਸਕ ਹੋ ਸਕਦੇ ਹੋ ਤੇ ਜਾਂ ਨੇਤਾਜੀ ਦੇ ਸਮਰਥਕ। ਤੁਸੀਂ ਦੋਵੇਂ ਨਹੀਂ ਬਣ ਸਕਦੇ… ਚੁਣੋ ਅਤੇ ਫ਼ੈਸਲਾ ਕਰੋ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly