ਕੌਮਾਂਤਰੀ ਭਾਈਚਾਰਾ ਅਫ਼ਗਾਨਿਸਤਾਨ ਨੂੰ ਮਾਨਵੀ ਸੰਕਟ ਤੋਂ ਬਚਾਏ: ਇਮਰਾਨ

Pakistan Prime Minister Imran Khan

ਇਸਲਾਮਾਬਾਦ (ਸਮਾਜ ਵੀਕਲੀ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਸਾਂਝੀ ਜ਼ਿੰਮੇਵਾਰੀ ਸਮਝਦਿਆਂ ਅਫ਼ਗਾਨਿਸਤਾਨ ’ਚ ਪੈਦਾ ਹੋਏ ਮਾਨਵੀ ਸੰਕਟ ਦਾ ਹਲ ਕੱਢੇ। ਅਫ਼ਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁਤਾਕੀ ਦੇ ਇਸਲਾਮਾਬਾਦ ਪਹੁੰਚਣ ’ਤੇ ਇਹ ਬਿਆਨ ਆਇਆ ਹੈ। ਮੁਤਾਕੀ 20 ਮੈਂਬਰੀ ਉੱਚ ਪੱਧਰੀ ਵਫ਼ਦ ਨਾਲ ਪਾਕਿਸਤਾਨ ਪਹੁੰਚਿਆ ਹੈ। ਇਮਰਾਨ ਖ਼ਾਨ ਨੇ ਟਵੀਟ ਕਰਕੇ ਕਿਹਾ ਕਿ ਪਾਕਿਸਤਾਨ, ਅਫ਼ਗਾਨਿਸਤਾਨ ਦੇ ਲੋਕਾਂ ਨੂੰ ਮੁਸ਼ਕਲ ਦੀ ਘੜੀ ’ਚ ਇਕੱਲਿਆਂ ਨਹੀਂ ਛੱਡੇਗਾ ਅਤੇ ਉਸ ਵੱਲੋਂ ਮੈਡੀਕਲ ਸਪਲਾਈਜ਼, ਕੋਵਿਡ-19 ਵੈਕਸੀਨ ਸਮੇਤ ਹੋਰ ਜ਼ਰੂਰੀ ਵਸਤਾਂ ਉਥੇ ਭੇਜੀਆਂ ਜਾ ਰਹੀਆਂ ਹਨ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਮੁਤਾਬਕ ਮੁਤਾਕੀ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਵੀ ਮੁਲਾਕਾਤ ਕੀਤੀ ਪਰ ਸਰਕਾਰੀ ਤੌਰ ’ਤੇ ਮੀਟਿੰਗ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੀਨੀ ਕਮਿਊਨਿਸਟ ਪਾਰਟੀ ਵੱਲੋਂ ਮਤਾ ਪਾਸ, ਸ਼ੀ ਦੀ ਤਾਕਤ ਹੋਰ ਵਧੀ
Next articleਕਬਜੇ