(ਸਮਾਜ ਵੀਕਲੀ)
ਨਾਨਕਾ ਪਿੰਡ ਬੜਾ ਹੀ ਸੋਹਣਾ ,
ਫੁੱਲਾਂ -ਕਲੀਆਂ ਦੇ ਸੰਗ ਲੱਦਿਆ ਸੋਹਣਾ ਤੇ ਮਨਮੋਹਣਾ।
ਪਿੰਡ ਨਾਨਕੇ ਰਹਿੰਦੇ ਨਾਨਾ- ਨਾਨੀ ,ਮਾਮਾ-
ਮਾਮੀ ਤੇ ਭੈਣ -ਭਰਾ ,
ਮੈਨੂੰ ਲਾਡ ਲਡਾਉਂਦੇ ਰਹਿੰਦੇ ਨਾਲੇ ਦਿੰਦੇ ਪਿਆਰ ਅਥਾਹ ।
ਨਾਨਾ -ਨਾਨੀ ਖੂਬ ਖੁਆਉਂਦੇ ,
“ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ” ਉੱਤੇ ਮੱਖਣ ਧੜਾ ਲਗਾਉਂਦੇ ।
ਮਾਮਾ ਝੂਟੇ ਖ਼ੂਬ ਦਿਵਾਉਂਦਾ ,
ਗੱਡੀ,ਮੋਟਰ ਸਾਇਕਲ ਨਿੱਤ ਲਿਸ਼ਕਾਉਂਦਾ।
ਮਾਮੀ ਘਰ ਦੇ ਕੰਮ ਸਿਖਾਉਂਦੀ ,
ਹੱਸਦੀ, ਟੱਪਦੀ ਤੇ ਗੁਣਗੁਣਾਉਂਦੀ।
ਚੰਗੀਆਂ- ਚੰਗੀਆਂ ਗੱਲਾਂ ਸਿਖਾਉਂਦੀ ,
ਮੇਰੇ ਮਨ ਨੂੰ ਤਾਹੀਓਂ ਭਾਉਂਦੀ ।
ਦੀਦੀ- ਵੀਰਾ ਬੜੇ ਪਿਆਰੇ ,
ਨਾਨਕਿਆਂ ਦੇ ਰਾਜ ਦੁਲਾਰੇ ।
ਮੈਨੂੰ ਬੜਾ ਨੇ ਲਾਡ ਲਡਾਉਂਦੇ ,
ਹੱਸਣ ਖੇਡਣ ਪਰ ਕਦੇ ਕਦੇ ਰੁਲਾਉਂਦੇ ।
ਨਾਨਕੇ ਪਿੰਡ ਨੇ ਸਭ ਨੂੰ ਭਾਉਂਦੇ,
ਹੱਸਦੇ ਵੱਸਦੇ ਤੇ ਰਹਿਣ ਜਿਊਂਦੇ ,
ਨਾਨਕੇ ਪਿੰਡ ਨੇ ਸਭ ਨੂੰ ਭਾਉਂਦੇ,
ਨਾਨਕੇ ਪਿੰਡ ਨੇ ਸਭ ਨੂੰ ਭਾਉਂਦੇ।
ਰਮਨਦੀਪ ਕੌਰ, ਜਮਾਤ ਨੌਵੀਂ,
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ (ਲੁਧਿਆਣਾ )
ਗਾਈਡ ਅਧਿਆਪਕ: ਮਾਸਟਰ ਹਰਭਿੰਦਰ “ਮੁੱਲਾਂਪੁਰ”
ਸੰਪਰਕ: 95308-20106
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly