(ਸਮਾਜ ਵੀਕਲੀ)
ਜੀਹਦੇ ਘਰ ਧੀ,ਭੈਣ ਅੱਖਾਂ ਮੂਹਰੇ ਮੁਟਿਆਰ ਹੋਵੇ,
ਉਹ ਬੰਦਾ ਇਸਕ ਦੀਆਂ ਬਾਤਾਂ ਪਾਉਂਦਾ ਚੰਗਾ ਨਹੀਂ ਲੱਗਦਾ,
ਦਿਲ ਤੋਂ ਕਰੇ ਨਫ਼ਰਤ ਅਪਣੇ ਪਰਿਵਾਰ ਨੂੰ,
ਗੁਰੂਘਰ ਜਾਕੇ ਰੱਬ ਦਾ ਨਾਂ ਧਿਆਉਦਾ ਚੰਗਾ ਨਹੀਂ ਲੱਗਦਾ,
ਘਰ ਦੇ ਵਿੱਚ ਹੋਣ ਨਾ ਖਾਣ ਨੂੰ ਦਾਣੇ,
ਬਾਹਰ ਮੋੜ ਤੇ ਖੜ ਕੇ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ,
ਘਰ ਵਿੱਚ ਬੇਬੇ ਬਾਪੂ ਨੂੰ ਪੁੱਛਿਆ ਪਾਣੀ ਦਾ ਗਿਲਾਸ ਨਹੀ,
ਤੀਰਥਾਂ ਤੇ ਜਾ ਕੇ ਲੰਗਰ ਚਲਾਉਦਾ ਚੰਗਾ ਨਹੀਂ ਲੱਗਦਾ,
ਬੇਬੇ ਬਾਪੂ ਪਾਉਣ ਟਾਕੀਆਂ ਵਾਲੇ ਕੱਪੜੇ,
ਸ਼ੇਰੋਂ ਵਾਲਾ ਪਿਰਤੀ ਆਖੇ ਪੁੱਤ ਅਪਣੇ ਸੌਕ ਪਗਾਉਦਾ ਚੰਗਾ ਨਹੀਂ ਲੱਗਦਾ
ਪਿਰਤੀ ਸ਼ੇਰੋਂ ਜਿਲਾ ਸੰਗਰੂਰ
ਮੋ 98144,07342
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly