ਨਵੀਂ ਦਿੱਲੀ (ਸਮਾਜ ਵੀਕਲੀ): ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨਿਚਰਵਾਰ ਨੂੰ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਦੇ ਮੁੱਦੇ ’ਤੇ ਕੇਂਦਰ ਨੂੰ ਘੇਰਿਆ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀ ਵਿਕਾਸ ਦੀ ਗੱਡੀ ਰਿਵਰਸ ਗਿਅਰ ਵਿੱਚ ਹੈ ਤੇ ਉਸ ਦੀਆਂ ਬ੍ਰੇਕਾਂ ਫੇਲ੍ਹ ਹੋ ਚੁੱਕੀਆਂ ਹਨ। ਉਨ੍ਹਾਂ ਇਕ ਖ਼ਬਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਐਲਪੀਜੀ ਦੀ ਕੀਮਤ ਵਧਣ ਨਾਲ ਲੱਖਾਂ ਲੋਕ ਮੁੜ ਚੁਲ੍ਹੇ ਜਲਾਉਣ ਲਈ ਮਜਬੂਰ ਹਨ।
ਕਾਂਗਰਸ ਆਗੂ ਨੇ ਟਵੀਟ ਕੀਤਾ, ‘ਵਿਕਾਸ ਦੇ ਜੁਮਲਿਆਂ ਤੋਂ ਮੀਲਾਂ ਦੂਰ, ਲੱਖਾਂ ਪਰਿਵਾਰ ਚੁੱਲ੍ਹਾ ਫੂਕਣ ਲਈ ਮਜਬੂਰ। ਮੋਦੀ ਜੀ ਦੇ ਵਿਕਾਸ ਦੀ ਗੱਡੀ ਰਿਵਰਸ ਗਿਅਰ ਵਿੱਚ ਹੈ ਅਤੇ ਬੇ੍ਕਾਂ ਵੀ ਫੇਲ੍ਹ ਹਨ। ’’ ਰਾਹੁਲ ਗਾਂਧੀ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ ਉਸ ਵਿੱਚ ਇਕ ਸਰਵੇਖਣ ਦੀ ਰਿਪੋਰਟ ਦੇ ਆਧਾਰ ’ਤੇ ਕਿਹਾ ਗਿਆ ਹੈ ਕਿ ਰਸੋਈ ਗੈਸ ਸਿਲੰਡਰ ਦੀ ਕੀਮਤ ਵਧਣ ਕਾਰਨ 42 ਫੀਸਦੀ ਪਰਿਵਾਰਾਂ ਨੇ ਖਾਣਾ ਪਕਾਉਣ ਲਈ ਮੁੜ ਲੱਕੜ ਬਾਲਣੀ ਸ਼ੁਰੂ ਕਰ ਦਿੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly